Posts

Showing posts from September, 2025

ਪ੍ਰੋਫੈਸਰ ਦਮਨਜੀਤ ਸੰਧੂ : ਵਿਦਿਆਰਥੀਆਂ ਦੇ ਮਨ ਦੀ ਰੌਸ਼ਨੀ ਚਮਕਾਉਣ ਵਾਲੇ ਗੁਰੂ

Image
ਪ੍ਰੋਫੈਸਰ ਦਮਨਜੀਤ ਸੰਧੂ : ਵਿਦਿਆਰਥੀਆਂ ਦੇ ਮਨ ਦੀ ਰੌਸ਼ਨੀ ਚਮਕਾਉਣ ਵਾਲੇ ਗੁਰੂ ਸਿੱਖਿਆ ਸਿਰਫ਼ ਕਿਤਾਬਾਂ ਤੱਕ ਸੀਮਿਤ ਨਹੀਂ ਹੁੰਦੀ। ਸਿੱਖਿਆ ਦਾ ਅਸਲ ਅਰਥ ਹੈ ਮਨੁੱਖੀ ਮਨ ਦੀਆਂ ਗਹਿਰਾਈਆਂ ਨੂੰ ਸਮਝਣਾ, ਉਸ ਦੀਆਂ ਚਿੰਤਾਵਾਂ ਨੂੰ ਸੁਣਨਾ ਅਤੇ ਉਸਨੂੰ ਜੀਵਨ ਵਿੱਚ ਮਜ਼ਬੂਤ ਬਣਾਉਣਾ। ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਪ੍ਰੋਫੈਸਰ ਦਮਨਜੀਤ ਸੰਧੂ ਐਸੀ ਹੀ ਇੱਕ ਹਸਤੀ ਹਨ ਜਿਨ੍ਹਾਂ ਨੇ ਮਨੋਵਿਗਿਆਨ ਦੇ ਮਾਧਿਅਮ ਨਾਲ ਹਜ਼ਾਰਾਂ ਵਿਦਿਆਰਥੀਆਂ ਦੇ ਜੀਵਨ ਨੂੰ ਨਵੀਂ ਦਿਸ਼ਾ ਦਿੱਤੀ ਹੈ। ਜੀਵਨ ਯਾਤਰਾ ਪੰਜਾਬ ਦੀ ਧਰਤੀ ‘ਤੇ ਜਨਮੀਆਂ ਦਮਨਜੀਤ ਸੰਧੂ ਨੇ ਛੋਟੀ ਉਮਰ ਤੋਂ ਹੀ ਮਨੁੱਖੀ ਮਨ ਦੇ ਰਹੱਸਾਂ ਵਿੱਚ ਰੁਚੀ ਦਿਖਾਈ। ਉਹਨਾਂ ਨੇ ਮਨੋਵਿਗਿਆਨ ਵਿੱਚ ਐਮ.ਏ. ਕਰਨ ਤੋਂ ਬਾਅਦ ਕਿਸ਼ੋਰ ਮਨੋਵਿਗਿਆਨ (Adolescent Psychology) ‘ਤੇ ਡਾਕਟਰੇਟ ਦੀ ਡਿਗਰੀ ਪ੍ਰਾਪਤ ਕੀਤੀ। 2004 ਵਿੱਚ ਪੰਜਾਬੀ ਯੂਨੀਵਰਸਿਟੀ ਨਾਲ ਜੁੜਨ ਤੋਂ ਬਾਅਦ ਉਹਨਾਂ ਨੇ ਵਿਦਿਆਰਥੀਆਂ ਦੀ ਮਨੋਸਮਾਜਿਕ ਤਰੱਕੀ ਲਈ ਆਪਣੀ ਜ਼ਿੰਦਗੀ ਸਮਰਪਿਤ ਕਰ ਦਿੱਤੀ। ਅੱਜ ਉਹ ਮਾਨਸਿਕ ਵਿਭਾਗ ਦੀ ਮੁਖੀ ਹੋਣ ਦੇ ਨਾਲ ਨਾਲ Director, International Students ਵਜੋਂ ਵੀ ਯੂਨੀਵਰਸਿਟੀ ਦੀਆਂ ਮਹੱਤਵਪੂਰਨ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ। ਵਿਦਿਅਕ ਤੇ ਖੋਜ ਯੋਗਦਾਨ ਪ੍ਰੋ. ਸੰਧੂ ਦੀ ਖੋਜ ਕਾਰਜਾਂ ਦੀ ਸੂਚੀ ਵਿਦਿਅਕ ਜਗਤ ਲਈ ਮਾਣਯੋਗ ਹੈ। 100 ਤੋਂ ਵੱਧ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਰਿਸਰਚ ਲੇਖ। “Bullying, C...

ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਨਹੀਂ ਰਹੇ, ਪੜੋ ਪੂਰੀ ਖਬਰ

Image
  ਸਾਬਕਾ ਮੰਤਰੀ ਪੰਜਾਬ ਹਰਮੇਲ ਸਿੰਘ ਟੌਹੜਾ ਨਹੀਂ ਰਹੇ - 23 ਸਤੰਬਰ ਨੂੰ ਹੋਵੇਗਾ ਪਿੰਡ ਟੌਹੜਾ ਵਿਖੇ ਅੰਤਿਮ ਸੰਸਕਾਰ ਪਟਿਆਲਾ 20 ਸਤੰਬਰ : ਪੰਜਾਬ ਦੇ ਸਾਬਕਾ ਮੰਤਰੀ ਅਤੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਦਮਾਦ ਸ. ਹਰਮੇਲ ਸਿੰਘ ਟੌਹੜਾ ਦਾ ਅੱਜ ਸ਼ਾਮ ਸਮੇ ਦੇਹਾਂਤ ਹੋ ਗਿਆ ਹੈ। ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਪਿਛਲੇ ਕਈ ਦਿਨਾਂ ਤੋਂ ਮੋਹਾਲੀ ਦੇ ਫੋਰਟਿਸ ਹਸਪਤਾਲ ਵਿਖੇ ਜੇਰੇ ਇਲਾਜ ਸਨ। ਹਰਮੇਲ ਸਿੰਘ ਟੌਹੜਾ ਦਾ ਜਨਮ 9 ਅਗਸਤ 1948 ਨੂੰ ਉਨਾ ਦੇ ਜੱਦੀ ਪਿੰਡ ਥੂਹੀ ਵਿਖੇ ਹੋਇਆ ਸੀ ਅਤੇ ਉਹ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ ਸਪੁਤਰੀ ਬੀਬੀ ਕੁਲਦੀਪ ਕੌਰ ਟੌਹੜਾ ਨਾਲ ਵਿਆਹੇ ਗਏ ਸਨ। ਉਨਾ ਦੇ ਦੋ ਸਪੁੱਤਰ ਹਰਿੰਦਰ ਪਾਲ ਸਿੰਘ ਟੌਹੜਾ ਅਤੇ ਕੰਵਰ ਟੌਹੜਾ ਇਸ ਸਮੇ ਪੰਜਾਬ ਦੇ ਰਾਜਸੀ ਖੇਤਰ ਵਿਚ ਆਪਣੀ ਸੇਵਾ ਕਰ ਰਹੇ ਹਨ।  ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦਾ ਅੰਤਿਮ ਸੰਸਕਾਰ ਉਨਾ ਦੇ ਜੱਦੀ ਪਿੰਡ ਟੌਹੜਾ ਵਿਖੇ 23 ਸਤੰਬਰ 2025 ਨੂੰ ਸਵੇਰੇ 11 ਵਜੇ ਕੀਤਾ ਜਾਵੇਗਾ। ਉਨਾ ਦੀ ਮ੍ਰਿਤਕ ਦੇਹ ਦੇ ਅੰਤਿਮ ਦਰਸ਼ਨ ਵੀ ਉਨਾ ਦੇ ਪੱਦੀ ਪਿੰਡ ਟੌਹੜਾ ਵਿਖੇ ਹੀ ਹੋਣਗੇ। ਇਸ ਮੌਕੇ ਪੰਜਾਬ ਦੀਆਂ ਵੱਖ ਵੱਖ ਰਾਜਸੀ ਪਾਰਟੀਆਂ ਦੇ ਨੇਤਾਵਾਂ ਨੇ ਟੌਹੜਾ ਪਰਿਵਾਰ ਨਾਲ ਦੁੱਖ ਦੇ ਪ੍ਰਗਟਾਵੇ ਕੀਤੇ ਹਨ।

ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਸੋਚ ਦੀ ਹੋ ਰਹੀ ਸ਼ਲਾਘਾ

Image
  ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੈਲਥ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਪਟਿਆਲਾ, 19 ਸਤੰਬਰ 2025 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਦੀ ਦ੍ਰਿੜ੍ਹ ਅਗਵਾਈ ਹੇਠ ਅੱਜ ਯੂਨੀਵਰਸਿਟੀ ਦੇ ਭਾਈ ਘਣਿਆ ਹੈਲਥ ਸੈਂਟਰ ਵਿੱਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਕ੍ਰਿਸ਼ਨਾ ਲੈਬਜ਼ (ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ) ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਹੀਮੋਗਲੋਬਿਨ, ਫਾਸਟਿੰਗ ਬਲੱਡ ਸ਼ੂਗਰ, ਬਲੱਡ ਕੋਲੇਸਟਰੋਲ ਅਤੇ ਸੀਰਮ ਯੂਰਿਕ ਐਸਿਡ ਦੇ ਟੈਸਟ ਮੁਫ਼ਤ ਕੀਤੇ ਗਏ। ਹੋਰ ਟੈਸਟ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੇ ਰੇਟਾਂ ’ਤੇ ਕੀਤੇ ਗਏ।ਕੈਂਪ ਦਾ ਉਦਘਾਟਨ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਅਕਾਦਮਿਕ ਅਫੇਅਰਜ਼ ਨੇ ਕੀਤਾ ਜਦਕਿ ਡਾ. ਦੇਵਿੰਦਰ ਪਾਲ ਸਿੰਘ ਸਿੱਧੂ, ਰਜਿਸਟਰਾਰ ਨੇ ਸਮਾਗਮ ਦੀ ਸ਼ੋਭਾ ਵਧਾਈ। ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਡਾ. ਰੰਗੀਨਾ ਮੈਨੀ ਅਤੇ ਹੈਲਥ ਸੈਂਟਰ ਦੇ ਸਟਾਫ ਦੀ ਖੂਬ ਸਰਾਹਨਾ ਕੀਤੀ।ਇਸ ਮੌਕੇ ਡਾ. ਰੰਗੀਨਾ ਮੈਨੀ ਨੇ ਦੱਸਿਆ ਕਿ ਇਹ ਕੈਂਪ ਭਾਈ ਘਣਿਆ ਜੀ ਦੀ ਸੋਚ ਨੂੰ ਸਮਰਪਿਤ ਮਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਉਣ ਲਈ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲਗਭਗ 300 ਵਿਅਕਤੀਆਂ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਕਰਮਚਾਰੀ, ਅਧਿਆਪਕ, ਉਨ੍ਹਾਂ ਦੇ ਪਰਿਵਾਰ ਅਤੇ ਵਿਦਿਆਰਥੀ ਸ਼ਾਮਲ ਹਨ, ਨੇ ਟੈਸਟ ਕਰਵਾਏ। ਇਸ ...

ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਦੀ ਜੇਲ੍ਹ ’ਚ ਹਮਲੇ ਮਗਰੋਂ ਮੌਤ, ਹਮਲੇ ਦੇ ਮੁਲਜ਼ਮ ਤੇ ਮ੍ਰਿਤਕ ਬਾਰੇ ਜਾਣੋ ਸੱਚ

Image
 ਪੰਜਾਬ 'ਚ ਝੂਠੇ ਪੁਲਿਸ ਮੁਕਾਬਲੇ ਦੇ ਦੋਸ਼ੀ ਸਾਬਕਾ ਇੰਸਪੈਕਟਰ ਦੀ ਜੇਲ੍ਹ ’ਚ ਹਮਲੇ ਮਗਰੋਂ ਮੌਤ, ਹਮਲੇ ਦੇ ਮੁਲਜ਼ਮ ਤੇ ਮ੍ਰਿਤਕ ਬਾਰੇ ਜਾਣੋ ਸੱਚ  ਜੇਲ੍ਹ ਵਿੱਚ ਹੋਏ ਹਮਲੇ ਦੌਰਾਨ ਜਖ਼ਮੀ ਹੋਏ ਪੰਜਾਬ ਪੁਲਿਸ ਦੇ ਸਾਬਕਾ ਇੰਸਪੈਕਟਰ ਸੂਬਾ ਸਿੰਘ ਦੀ ਪਟਿਆਲਾ ਦੇ ਸਰਕਾਰੀ ਰਾਜਿੰਦਰਾ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਪਟਿਆਲਾ ਕੇਂਦਰੀ ਜੇਲ੍ਹ ਵਿੱਚ ਉਨ੍ਹਾਂ ਉੱਤੇ ਹਮਲਾ ਹੋਣ ਮਗਰੋਂ ਉਹ ਜ਼ਖਮੀ ਹੋ ਗਏ ਸਨ। ਇੱਥੇ ਉਹ ਝੂਠੇ ਪੁਲਿਸ ਮੁਕਾਬਲਿਆਂ ਅਤੇ ਨੌਜਵਾਨਾਂ ਦੇ ਲਾਪਤਾ ਹੋਣ ਦੇ ਮਾਮਲਿਆਂ ਵਿੱਚ ਦੋਸ਼ੀ ਸਾਬਤ ਹੋਣ ਮਗਰੋਂ ਸਜ਼ਾ ਕੱਟ ਰਹੇ ਸੀ। ਕਤਲ ਦੇ ਇਲਜ਼ਾਮਾਂ ਤਹਿਤ ਜੇਲ੍ਹ ਵਿੱਚ ਬੰਦ ਹਵਾਲਾਤੀ ਸੰਦੀਪ ਸਿੰਘ ਉਰਫ਼ ਸੰਨੀ ਵੱਲੋਂ 10 ਸਤੰਬਰ ਨੂੰ ਕਥਿਤ ਤੌਰ 'ਤੇ ਪਟਿਆਲਾ ਕੇਂਦਰੀ ਜੇਲ੍ਹ ਦੇ ਅੰਦਰ ਉਨ੍ਹਾਂ ਉੱਤੇ ਕੀਤੇ ਗਏ ਹਮਲੇ ਤੋਂ ਬਾਅਦ ਉਹ ਗੰਭੀਰ ਜ਼ਖਮੀ ਹੋ ਗਏ ਸਨ। ਸੂਬਾ ਸਿੰਘ ਖਾੜਕੂਵਾਦ ਸਮੇਂ ਪੰਜਾਬ ਵਿੱਚ ਹੋਏ ਕਥਿਤ ਝੂਠੇ ਮੁਕਾਬਲੇ, ਨਜਾਇਜ਼ ਹਿਰਾਸਤ, ਨੌਜਵਾਨਾਂ ਅਤੇ ਵਿਅਕਤੀਆਂ ਨੂੰ ਲਾਪਤਾ ਕਰਨ ਅਤੇ ਹੋਰ ਅਜਿਹੇ ਮਾਮਲਿਆਂ ਵਿੱਚ ਕਥਿਤ ਤੌਰ ਉੱਤੇ ਸ਼ਾਮਲ ਸੀ।

ਸੁਖਪਾਲ ਸਿੰਘ ਖਹਿਰਾ ਦਾ ਨਵ ਖੁਲਾਸਾ…

Image
 ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ? ਇਹ ਯਕੀਂਨਨ ਭਗਵੰਤ ਮਾਨ ਨਹੀਂ ਹੈ ਕਿਉਂਕਿ AAP ਦੇ ਮੁਹੰਮਦ ਇਰਸ਼ਾਦ ਦੀ ਅਗਵਾਈ ਹੇਠ 3 ਵਕੀਲਾਂ ਦੀ ਇੱਕ ਟੀਮ ਹੈ ਜਿਸਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਦਿੱਲੀ ਵਿੱਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਹੈ! ਇਸ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ AG ਦਫ਼ਤਰ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ! ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ VB ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਅਤੇ 'AAP' ਪਾਰਟੀ ਦੇ ਵਿਰੋਧੀ ਅਜਿਹੇ ਨੇਤਾਵਾਂ/ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੰਦੇ ਹਨ! ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਅਤੇ ਮੈਨੂੰ 5 ਮਹੀਨਿਆਂ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਕੇਜਰੀਵਾਲ ਦੀ ਪਿਆਸ ਬੁਝੀ ਨਹੀਂ ਲਗਦੀ ਅਤੇ ਹੁਣ ਮੁੜ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਮੁੜ ਦਬਾਅ ਪਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਮੈਨੂੰ ਦੁਬਾਰਾ ਗ੍ਰਿਫ਼ਤਾਰ ਕਰੇ! ਮੇਰੇ ਤੋਂ ਇਲਾਵਾ 8-10 ਹੋਰ ਆਗੂਆਂ/ਕਾਰਕੁਨਾਂ ਦੀ ਸੂਚੀ ਹੈ ਜੋ ਕੇਜਰੀਵਾਲ ਦੀ ਹਿੱਟ ਲਿਸਟ ਵਿੱਚ ਹਨ!  ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ...

ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਬਠਿੰਡਾ ਪੁਲਿਸ ਨੇ ਕੀਤਾ ਵੱਡਾ ਖੁਲਾਸਾ

Image
  ਕਮਲ ਕੌਰ ਭਾਬੀ ਦੇ ਕਤਲ ਮਾਮਲੇ 'ਚ ਬਠਿੰਡਾ ਪੁਲਿਸ ਨੇ ਕੀਤੀ 122 ਪੰਨਿਆਂ ਦੀ ਚਾਰਜਸ਼ੀਟ ਦਾਖਲ ਬਠਿੰਡਾ — ਕਮਲ ਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਬਠਿੰਡਾ ਪੁਲਿਸ ਨੇ ਮਹੱਤਵਪੂਰਨ ਕਾਰਵਾਈ ਕਰਦਿਆਂ 122 ਪੰਨਿਆਂ ਦੀ ਚਾਰਜਸ਼ੀਟ ਪੇਸ਼ ਕੀਤੀ ਹੈ। ਪੁਲਿਸ ਦੇ ਅਨੁਸਾਰ, ਗਿਰਫ਼ਤਾਰ ਮੁਲਜ਼ਮ ਸਮਸੀਰ ਸਿੰਘ ਅਤੇ ਨਿਰਮਲਜੀਤ ਖਿਲਾਫ਼ ਪੇਸ਼ ਕੀਤੀ ਚਾਰਜਸ਼ੀਟ ਵਿੱਚ ਅਹਿਮ ਸਬੂਤ ਸ਼ਾਮਲ ਹਨ। ਅਮਿਤਪਾਲ ਸਿੰਘ ਮਹਿਰੋਂ, ਗਜਨੀਤ ਸਿੰਘ ਅਤੇ ਇਕ ਹੋਰ ਮੁਲਜ਼ਮ ਅਜੇ ਵੀ ਫਰਾਰ ਦੱਸੇ ਜਾ ਰਹੇ ਹਨ। ਪੁਲਿਸ ਨੇ ਖੁਲਾਸਾ ਕੀਤਾ ਕਿ ਕਤਲ ਤੋਂ ਬਾਅਦ ਅਮਿਤਪਾਲ ਮਹਿਰੋਂ ਯੂ.ਏ.ਈ. ਭੱਜ ਗਿਆ ਸੀ। ਇਸ ਤੋਂ ਇਲਾਵਾ, 10 ਜੂਨ ਨੂੰ ਪਹਿਰਾਵਾਂ 'ਚ ਬਦਲ ਕੇ ਕਮਲ ਕੌਰ ਭਾਬੀ ਦੀ ਲਾਸ਼ ਬਠਿੰਡਾ ਖੇਤਰ ਵਿੱਚ ਮਿਲੀ ਸੀ। ਇਸ ਮਾਮਲੇ ਨੇ ਸਾਰੇ ਇਲਾਕੇ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੋਇਆ ਹੈ। ਪੁਲਿਸ ਨੇ ਦਾਅਵਾ ਕੀਤਾ ਹੈ ਕਿ ਚਾਰਜਸ਼ੀਟ ਵਿੱਚ ਮਿਲੇ ਸਬੂਤਾਂ ਨਾਲ ਕੇਸ ਨੂੰ ਅਦਾਲਤ ਵਿੱਚ ਮਜ਼ਬੂਤ ਤਰੀਕੇ ਨਾਲ ਪੇਸ਼ ਕੀਤਾ ਜਾਵੇਗਾ।

ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ₹240 ਕਰੋੜ ਦੀ ਆਫ਼ਤ ਰਾਹਤ ਰਕਮ ਜਾਰੀ

Image
 ਭਾਰਤ ਸਰਕਾਰ ਵੱਲੋਂ ਪੰਜਾਬ ਨੂੰ ₹240 ਕਰੋੜ ਅਤੇ ਹਿਮਾਚਲ ਪ੍ਰਦੇਸ਼ ਨੂੰ ₹198 ਕਰੋੜ ਦੀ ਆਫ਼ਤ ਰਾਹਤ ਰਕਮ ਜਾਰੀ ਨਵੀਂ ਦਿੱਲੀ — ਭਾਰਤ ਸਰਕਾਰ ਨੇ ਆਫ਼ਤ ਰਾਹਤ ਫੰਡ ( SDRF ) ਹੇਠ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਲਈ ਵੱਡੀ ਰਾਹਤ ਰਕਮ ਮਨਜ਼ੂਰ ਕੀਤੀ ਹੈ। ਪੰਜਾਬ ਲਈ ₹240 ਕਰੋੜ ਅਤੇ ਹਿਮਾਚਲ ਪ੍ਰਦੇਸ਼ ਲਈ ₹198 ਕਰੋੜ ਜਾਰੀ ਕੀਤੇ ਗਏ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਸਰਕਾਰ ਪ੍ਰਭਾਵਿਤ ਲੋਕਾਂ ਦੇ ਨਾਲ ਖੜੀ ਹੈ ਅਤੇ ਬਾਢ਼ਾਂ ਨਾਲ ਹੋਏ ਨੁਕਸਾਨ ਦੀ ਭਰਪਾਈ ਲਈ ਹਰ ਸੰਭਵ ਮਦਦ ਕੀਤੀ ਜਾਵੇਗੀ। SDRF ਦੇ ਹੇਠ ਇਹ ਫੰਡ ਤੁਰੰਤ ਰਾਹਤ ਕਾਰਜਾਂ, ਬੁਨਿਆਦੀ ਢਾਂਚੇ ਦੀ ਮੁਰੰਮਤ ਅਤੇ ਪ੍ਰਭਾਵਿਤ ਪਰਿਵਾਰਾਂ ਦੀ ਸਹਾਇਤਾ ਲਈ ਵਰਤੇ ਜਾਣਗੇ। #SDRF # PunjabFloods #Narenderamodi #universitypostpunjab #universitypost

ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਮਚਾਰੀਆਂ ਦੀ ਚੋਣ ਨਾ ਕਰਵਾਉਣ ਦਾ ਮਸਲਾ ਗਰਮਾਇਆ - ਗੋਪਾਲਪੁਰੀ ਨੇ ਸਰਕਾਰ ਤੱਕ ਆਪਣੀ ਮੰਗ ਲੈ ਕੇ ਜਾਣ ਦੇ ਯਤਨ ਜਾਰੀ

Image
  ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਕਰਮਚਾਰੀਆਂ ਦੀ ਚੋਣ ਨਾ ਕਰਵਾਉਣ ਦੀ ਖ਼ਿਲਾਫ਼ੀਅਤ — ਈਫਾ ਨੇ ਯੂਨੀਵਰਸਿਟੀ ਪ੍ਰਸ਼ਾਸਨ ਨੂੰ ਚੇਤਾਵਨੀ ਦਿੱਤੀ ਪਟਿਆਲਾ, 16 ਸਤੰਬਰ 2025 — ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕਰਮਚਾਰੀਆਂ ਦੀ ਯੂਨੀਅਨ ਚੋਣ ਨਹੀਂ ਕਰਵਾਉਣ ਦੇ ਫੈਸਲੇ ਨੇ ਅੱਜ ਵਿਸ਼ਾਲ ਰੋਸ ਪੈਦਾਂ ਕੀਤਾ। ਕਰਮਚਾਰੀਆਂ ਅਤੇ ਕਰਮਚਾਰੀ ਸੰਘਠਨਾਂ ਨੇ ਪ੍ਰਸ਼ਾਸਨ ਉੱਤੇ ਗੁਰੂਤਰ ਅਕਾਲ ਹੋਣ ਦਾ ਦੋਸ਼ ਲਾਇਆ ਹੈ ਅਤੇ ਤੁਰੰਤ ਚੋਣਾਂ ਦੀ ਮੰਗ ਕੀਤੀ ਹੈ। ਅੱਜ ਈਫਾ (ਇੰਪਲਾਈਜ ਫਰੀਡਮ ਐਸੋਸੀਏਸ਼ਨ) ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਅੱਜ ਵੀਡੀਓ ਜਾਰੀ ਕਰਕੇ ਖੁਲ ਕੇ ਆਖਿਆ ਕਿ, “ਜੇ ਜਲਦੀ ਚੋਣ ਨਾ ਕਰਵਾਈਆਂ ਗਈਆਂ ਤਾਂ ਇਹ ਮੁੱਦਾ ਸਿੱਧਾ ਪੰਜਾਬ ਸਰਕਾਰ ਕੋਲ ਲਿਜਾਇਆ ਜਾਵੇਗਾ।” ਉਨ੍ਹਾਂ ਨੇ ਦੱਸਿਆ ਕਿ ਕਰਮਚਾਰੀਆਂ ਦੀਆਂ ਮੰਗਾਂ ਨੂੰ ਨਜ਼ਰਅੰਦਾਜ਼ ਕਰਨ ਲਈ ਹੀ ਬਿਨਾ ਕਿਸੇ ਵਜਾ ਚੋਣਾਂ ਲਮਕਾਈਆਂ ਜਾ ਰਹੀਆਂ ਹਨ ਅਤੇ ਮੁਲਾਜ਼ਮਾਂ ਦੇ ਹੱਕਾਂ ਦੀ ਅਣਦੇਖਿਆਂ ਕਰਨਾ ਸਹਿਣਯੋਗ ਨਹੀਂ ਅਤੇ ਜ਼ਰੂਰੀ ਕਾਰਵਾਈ ਨਾ ਹੋਣ ਤੇ ਸੰਘਰਸ਼ ਦੇ ਹੋਰ ਰੂਪ ਵੀ ਅਪਣਾ ਲਏ ਜਾਣਗੇ। ਕਰਮਚਾਰੀ ਦੱਸਦੇ ਹਨ ਕਿ ਯੂਨੀਅਨਾਂ ਚੋਣਾਂ ਦੇ ਬਿਨਾਂ ਉਹਨਾਂ ਦੇ ਅਧਿਕਾਰਾਂ, ਤਨਖਾਹ, ਸੇਵਾਵਾਂ ਅਤੇ ਕੰਮਕਾਜ ਦੇ ਸਥਿਰ ਨਿਯਮਾਂ ਬਾਰੇ ਗੰਭੀਰ ਚਰਚਾ ਨਹੀਂ ਹੋ ਸਕਦੀ। ਕਈ ਕਰਮਚਾਰੀ ਸੰਗਠਨਾਂ ਨੇ ਪ੍ਰਬੰਧਨ ਨੂੰ ਅੰਤਿਮ ਮਿਆਦ ਦਿੱਤੀ ਹੈ — ਜੇ ਮਿਆਦ ਮਗਰੋਂ ਵੀ ਚੋਣਾਂ ਬਾਰੇ ਕੋਈ ਕਾਰਵਾਈ ...

ਪ੍ਰੋ. ਸੰਜੀਵ ਕੁਮਾਰ ਸ਼ਰਮਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨਿਕਲ ਯੂਨੀਵਰਸਿਟੀ, ਬਠਿੰਡਾ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ

Image
ਪ੍ਰੋ. ਸੰਜੀਵ ਕੁਮਾਰ ਸ਼ਰਮਾ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨਿਕਲ ਯੂਨੀਵਰਸਿਟੀ, ਬਠਿੰਡਾ ਦੇ ਨਵੇਂ ਵਾਈਸ ਚਾਂਸਲਰ ਨਿਯੁਕਤ ਚੰਡੀਗੜ੍ਹ : ਪੰਜਾਬ ਦੇ ਗਵਰਨਰ ਅਤੇ ਮਹਾਰਾਜਾ ਰਣਜੀਤ ਸਿੰਘ ਪੰਜਾਬ ਟੈਕਨਿਕਲ ਯੂਨੀਵਰਸਿਟੀ, ਬਠਿੰਡਾ ਦੇ ਚਾਂਸਲਰ ਵੱਲੋਂ ਪ੍ਰੋ. ਸੰਜੀਵ ਕੁਮਾਰ ਸ਼ਰਮਾ ਨੂੰ ਯੂਨੀਵਰਸਿਟੀ ਦਾ ਨਵਾਂ ਵਾਈਸ ਚਾਂਸਲਰ ਨਿਯੁਕਤ ਕੀਤਾ ਗਿਆ ਹੈ। ਉਹ ਤਿੰਨ ਸਾਲਾਂ ਦੀ ਮਿਆਦ ਲਈ ਇਹ ਅਹੁਦਾ ਸੰਭਾਲਣਗੇ, ਜਿਸ ਦੀ ਗਿਣਤੀ ਉਹਨਾਂ ਵੱਲੋਂ ਚਾਰਜ ਸੰਭਾਲਣ ਦੀ ਤਰੀਖ ਤੋਂ ਹੋਵੇਗੀ। ਇਸ ਵੇਲੇ ਪ੍ਰੋ. ਸ਼ਰਮਾ ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਇੰਟਰਨਲ ਕੁਆਲਿਟੀ ਅਸ਼ਿਊਰੈਂਸ ਸੈੱਲ (IQAC) ਦੇ ਡਾਇਰੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ।

AAP MLA ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ, 2013 ਦਲਿਤ ਮਹਿਲਾ ਛੇੜਛਾੜ ਮਾਮਲੇ ਵਿੱਚ ਅਦਾਲਤ ਦਾ ਵੱਡਾ ਫ਼ੈਸਲਾ, ਪੜੋ ਪੂਰੀ ਖਬਰ

Image
 AAP ਦੇ MLA ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ 2013 ਦੇ ਦਲਿਤ ਮਹਿਲਾ ਨਾਲ ਛੇੜਛਾੜ ਮਾਮਲੇ 'ਚ ਤਰਨ ਤਾਰਨ ਅਦਾਲਤ ਦਾ ਵੱਡਾ ਫ਼ੈਸਲਾ ਤਰਨ ਤਾਰਨ – ਖਦੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਦਲਿਤ ਮਹਿਲਾ ਨਾਲ ਛੇੜਛਾੜ ਮਾਮਲੇ 'ਚ ਤਰਨ ਤਾਰਨ ਦੀ ਅਤਿ ਸੈਸ਼ਨਜ਼ ਅਦਾਲਤ ਵੱਲੋਂ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਪ੍ਰੇਮ ਕੁਮਾਰ ਨੇ ਸ਼ੁੱਕਰਵਾਰ ਨੂੰ ਇਹ ਫ਼ੈਸਲਾ ਸੁਣਾਇਆ।ਇਹ ਘਟਨਾ 3 ਮਾਰਚ 2013 ਦੀ ਹੈ, ਜਦੋਂ ਪੀੜਿਤਾ ਆਪਣੇ ਪਰਿਵਾਰ ਸਮੇਤ ਇੱਕ ਸ਼ਾਦੀ ਘਰ 'ਚ ਸਮਾਰੋਹ ਲਈ ਗਈ ਸੀ।ਉਸ ਵੇਲੇ ਲਾਲਪੁਰਾ ਟੈਕਸੀ ਚਲਾਉਂਦਾ ਸੀ।ਕੇਸ ਅਨੁਸਾਰ, ਲਾਲਪੁਰਾ ਸਮੇਤ ਕਈ ਲੋਕਾਂ ਨੇ ਪੀੜਿਤਾ ਨਾਲ ਛੇੜਛਾੜ ਕੀਤੀ ਤੇ ਪਰਿਵਾਰ ਨਾਲ ਵੀ ਹਮਲਾ ਕੀਤਾ।ਇਸ ਮਾਮਲੇ 'ਚ ਕੁੱਲ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।ਅਦਾਲਤ ਨੇ MLA ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਈਆਂ ਨੂੰ 4 ਸਾਲ ਦੀ ਸਜ਼ਾ ਸੁਣਾਈ।ਕੁਝ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਹੇਠ 1 ਸਾਲ ਦੀ ਸਜ਼ਾ ਵੀ ਮਿਲੀ।ਦੋਸ਼ੀਆਂ 'ਤੇ ਜੁਰਮਾਨੇ ਵੀ ਲਗਾਏ ਗਏ ਹਨ। ਪੀੜਿਤਾ ਨੇ ਕਿਹਾ, “ਮੈਂ ਲੰਬੀ ਲੜਾਈ ਲੜੀ ਹੈ। ਅੱਜ ਅਦਾਲਤ ਵੱਲੋਂ ਨਿਆਂ ਮਿਲਿਆ ਹੈ।” ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਲਾਲਪੁਰਾ MLA ਨਹੀਂ ਸੀ। ਪਾਰਟੀ ਨੇ ਕਾਨੂੰਨ 'ਤੇ ਭਰੋਸਾ ਜਤਾਇਆ ਤੇ ਕਿਹਾ ਕਿ ਅਦਾਲਤੀ ਫ਼ੈਸ...

ਬਲਜਿੰਦਰ ਸਿੰਘ ਢਿੱਲੋਂ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਦੇ ਬਣੇ ਚੇਅਰਮੈਨ, ਪੜੵੋ ਪੂਰੀ ਖਬਰ

Image
  ਬਲਜਿੰਦਰ ਸਿੰਘ ਢਿੱਲੋਂ  ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਦੇ ਬਣੇ ਚੇਅਰਮੈਨ ਪਟਿਆਲਾ 12 ਸਤੰਬਰ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਸ੍ਰੀ ਅਰਵਿੰਦ ਕੇਜਰੀਵਾਲ ਜੀ, ਮਾਨਯੋਗ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਜੀ ਅਤੇ ਪੰਜਾਬ ਸਰਕਾਰ ਵੱਲੋਂ ਦਿੱਤੀ ਗਈ ਜਿੰਮੇਵਾਰੀ ਤਹਿਤ ਅੱਜ ਪਟਿਆਲਾ ਲੋਕ ਸਭਾ ਇੰਚਾਰਜ ਬਲਜਿੰਦਰ ਸਿੰਘ ਢਿੱਲੋਂ ਨੇ ਪੰਜਾਬ ਐਗਰੋ ਫੂਡ ਗ੍ਰੇਨਜ ਕਾਰਪੋਰੇਸ਼ਨ ਲਿਮਿਟਡ ਚੰਡੀਗੜ੍ਹ ਵਿਖੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ,ਆਮ ਆਦਮੀ ਪਾਰਟੀ ਪੰਜਾਬ ਪ੍ਰਧਾਨ ਅਮਨ ਅਰੋੜਾ ਅਤੇ ਪੰਜਾਬ ਨਸ਼ਾ ਮੁਕਤੀ ਮੋਰਚੇ ਦੇ ਮੁੱਖ ਬੁਲਾਰੇ ਬਲਤੇਜ ਪੰਨੂੰ ਦੀ ਮੋਜੁਦਗੀ ਵਿੱਚ ਚਾਰਜ ਸੰਭਾਲਿਆ ਅਤੇ  ਬੁੱਕਾ ਦੇ ਕੇ ਬਲਜਿੰਦਰ ਸਿੰਘ ਢਿੱਲੋਂ ਦਾ ਮੂੰਹ ਮਿੱਠਾ ਕਰਾਇਆ ਅਤੇ ਉਹਨਾਂ ਨੂੰ ਵਧਾਈ ਦਿੱਤੀ । ਇਸ ਮੋਕੇ ਵਿਸੇਸ ਤੋਰ ਤੇ ਵਿਧਾਇਕ ਚੇਤਨ ਸਿੰਘ ਜੋੜੇਮਾਜਰਾ,ਵਿਧਾਇਕ ਅਜੀਤਪਾਲ ਕੋਹਲੀ,ਵਿਧਾਇਕ ਨੀਨਾ ਮਿੱਤਲ,ਵਿਧਾਇਕ ਗੁਰਦੇਵ ਸਿੰਘ ਦੇਵ ਮਾਨ .ਵਿਧਾਇਕ ਕੁਲਵੰਤ ਸਿੰਘ ਬਾਜੀਗਰ,ਜੱਸੀ ਸੋਹਿਆਵਾਲਾਂ ਚੇਅਰਮੈਨ ਇਮ੍ਪ੍ਰੁਮੇੰਟ ਟਰਸਟ ਨਾਭਾ ,ਬਲਵਿੰਦਰ ਸਿੰਘ ਝਾੜਵਾ ਵਾਈਸ ਚੇਅਰਮੈਨ ਪੀ ਆਰ ਟੀ ਸੀ ,ਅਤੇ ਵਿੱਕੀ ਘਨੋਰ ਵਾਈਸ ਚੇਅਰਮੈਨ ਸਿਹਤ ਵਿਭਾਗ ਨੇ ਪੁੱਜ ਕੇ ਉਨਾਂ ਨੇ ਵਧਾਈ ਦਿੱਤੀ । ਇਸ ਮੋਕੇ ਸੰਨੀ ਆਹਲੂਵਾਲੀਆ ਚੇਅਰਮੈਨ ਪੰਜਾਬ ਵਾਟਰ ਸਪਲਾਈ ਤੇ ਸੀਵਰੇਜ ਬੋਰਡ ,ਮੰਗਲ ਸਿੰਘ ਬਸੀ ਚੇਅਰਮੈਨ ਪੰਜਾਬ ਐਗਰੋ ਐਕਸਪੋਰਟ,...

ਤਨਖ਼ਾਹ ਨਾ ਆਉਣ ਕਾਰਨ ਕਰਮਚਾਰੀਆਂ ਵਿੱਚ ਗੁੱਸਾ –ਗੁਰਜੀਤ ਸਿੰਘ ਗੋਪਾਲਪੁਰੀ

Image
 ਤਨਖ਼ਾਹ ਨਾ ਆਉਣ ਕਾਰਨ ਕਰਮਚਾਰੀਆਂ ਵਿੱਚ ਗੁੱਸਾ –ਗੁਰਜੀਤ ਸਿੰਘ ਗੋਪਾਲਪੁਰੀ ਪਟਿਆਲਾ, 10 ਸਤੰਬਰ – ਕਰਮਚਾਰੀਆਂ ਦੀ ਤਨਖ਼ਾਹ ਜਾਰੀ ਕਰਨ ਵਿੱਚ ਹੋ ਰਹੀ ਲਗਾਤਾਰ ਦੇਰੀ ਕਾਰਨ ਕਰਮਚਾਰੀਆਂ ਵਿੱਚ ਗੁੱਸਾ ਵਧ ਰਿਹਾ ਹੈ। ਅੱਜ ਤੱਕ ਵੀ ਤਨਖ਼ਾਹ ਖਾਤਿਆਂ ਵਿੱਚ ਨਾ ਆਉਣ ਕਾਰਨ ਕਰਮਚਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮ ਆਗੂ ਗੁਰਜੀਤ ਸਿੰਘ ਗੋਪਾਲਪੁਰੀ ਨੇ ਇਸ ਲਾਪਰਵਾਹੀ ਲਈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ  ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿੰਗਾਈ ਅਤੇ ਘਰੇਲੂ ਜ਼ਿੰਮੇਵਾਰੀਆਂ ਪਹਿਲਾਂ ਹੀ ਕਰਮਚਾਰੀਆਂ ਉੱਤੇ ਭਾਰ ਬਣ ਚੁੱਕੀਆਂ ਹਨ, ਉਸ ਵੇਲੇ ਤਨਖ਼ਾਹ ਨਾ ਆਉਣਾ ਬਹੁਤ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ।ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਚੋਣਾਂ ਨਾ ਕਰਵਾਉਣਾ ਮੰਦਭਾਗਾ ਦੱਸਿਆ| ਗੋਪਾਲਪੁਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ  ਅਗਰ ਇੱਕ ਹਫ਼ਤੇ ਵਿੱਚ ਮੁਲਾਜ਼ਮ ਚੋਣਾਂ ਲਈ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਗਿਆ ਤਾਂ ਪੰਜਾਬ ਐੰਡ ਹਰਿਆਣਾ ਹਾਈਕੋਰਟ ਜਾਣਗੇ ਅਤੇ ਰਜਿਸਟਰਾਰ ਨੂੰ ਜਲਦੀ ਤਨਖ਼ਾਹ ਜਾਰੀ ਕਰਨ ਦੀ ਅਪੀਲ ਕੀਤੀ ਗਈ  ਅਤੇ ਕਿਹਾ ਅਗਰ ਤੁਰੰਤ ਤਨਖਾਹਾਂ ਜਾਰੀ ਨਾ ਹੋਈਆਂ ਤਾਂ ਕਰਮਚਾਰੀ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ। #Punjabiuniversity #nosalary #pup #employees

ਪਟਿਆਲਾ ਜ਼ਿਲ੍ਹੇ ਦੀਆਂ ਨਦੀਆਂ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ | ਰਾਤ 12 ਵਜੇ ਦੀ ਅੱਪਡੇਟ

Image
 ਪਟਿਆਲਾ ਜ਼ਿਲ੍ਹੇ ਦੀਆਂ ਨਦੀਆਂ ਵਿੱਚ ਵੱਧ ਰਿਹਾ ਪਾਣੀ ਦਾ ਪੱਧਰ | ਰਾਤ 12 ਵਜੇ ਦੀ ਅੱਪਡੇਟ ਪਟਿਆਲਾ, 5 ਸਤੰਬਰ (ਖ਼ਾਸ ਰਿਪੋਰਟ): ਜ਼ਿਲ੍ਹਾ ਪ੍ਰਸ਼ਾਸਨ ਵਲੋਂ ਜਾਰੀ ਕੀਤੀ ਤਾਜ਼ਾ ਰਿਪੋਰਟ ਮੁਤਾਬਕ, ਪਟਿਆਲਾ ਰਾਹੀਂ ਬਹਿੰਦੀਆਂ ਨਦੀਆਂ ਵਿੱਚ 5 ਸਤੰਬਰ ਦੀ ਅੱਧੀ ਰਾਤ 12:00 ਵਜੇ ਪਾਣੀ ਦਾ ਪੱਧਰ ਚਿੰਤਾ ਜਨਕ ਤਰੀਕੇ ਨਾਲ ਵਧਿਆ ਹੋਇਆ ਦਰਜ ਕੀਤਾ ਗਿਆ ਹੈ। ਪ੍ਰਸ਼ਾਸਨ ਨੇ ਦੱਸਿਆ ਕਿ ਕੱਲ੍ਹ ਦਿਨ ਭਰ ਹੋਈ ਭਾਰੀ ਵਰਖਾ ਅਤੇ ਪਹਾੜੀ ਇਲਾਕਿਆਂ ਤੋਂ ਆਏ ਵਧੇਰੇ ਪਾਣੀ ਕਾਰਨ ਘੱਗਰ, ਪਟਿਆਲਾ ਨਦੀ ਅਤੇ ਛੋਟੀਆਂ ਦਰਿਆਈਆਂ ਧਾਰਾਵਾਂ ਦਾ ਜਲ ਪੱਧਰ ਖ਼ਤਰੇ ਦੇ ਨਿਸ਼ਾਨੇ ਦੇ ਨੇੜੇ ਪਹੁੰਚ ਚੁੱਕਾ ਹੈ। ਲੋਕਾਂ ਨੂੰ ਚੇਤਾਵਨੀ ਡਿਪਟੀ ਕਮਿਸ਼ਨਰ ਦਫ਼ਤਰ ਵਲੋਂ ਲੋਕਾਂ ਨੂੰ ਸੁਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ। ਪਿੰਡਾਂ ਅਤੇ ਕਸਬਿਆਂ ਵਿੱਚ ਘੋਸ਼ਣਾਵਾਂ ਕਰਵਾਈਆਂ ਜਾ ਰਹੀਆਂ ਹਨ ਤਾਂ ਜੋ ਲੋਕ ਨਦੀ ਦੇ ਕੰਢੇ ਤੋਂ ਦੂਰ ਰਹਿਣ, ਬੇਸਮੇਂ ਸਫ਼ਰ ਨਾ ਕਰਨ ਅਤੇ ਪ੍ਰਸ਼ਾਸਨ ਨਾਲ ਸਹਿਯੋਗ ਕਰਨ। ਰਾਹਤ ਟੀਮਾਂ ਤੈਨਾਤ ਜ਼ਿਲ੍ਹਾ ਪ੍ਰਸ਼ਾਸਨ ਨੇ SDRF ਅਤੇ NDRF ਦੀਆਂ ਟੀਮਾਂ ਨੂੰ ਵੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਤੈਨਾਤ ਕਰ ਦਿੱਤਾ ਹੈ। ਨੀਵੇਂ ਇਲਾਕਿਆਂ ਵਿੱਚ ਰਿਹਾਇਸ਼ ਪੁਰਸ਼ਾਂ ਨੂੰ ਅਸਥਾਈ ਕੈਂਪਾਂ ਵੱਲ ਭੇਜਣ ਦੀ ਪ੍ਰਕਿਰਿਆ ਸ਼ੁਰੂ ਕੀਤੀ ਗਈ ਹੈ। ਪ੍ਰਸ਼ਾਸਨ ਦੀ ਅਪੀਲ ਪ੍ਰਸ਼ਾਸਨ ਨੇ ਲੋਕਾਂ ਨੂੰ ਸੋਸ਼ਲ ਮੀਡੀਆ ਅਤੇ ਵਟਸਐਪ ਅਫ਼ਵਾਹਾਂ ਤੋਂ ਬਚਣ ਲਈ ਕਿਹਾ ਹੈ ਅਤੇ ਸਿਰਫ਼ ਜ਼ਿ...

ਕੀ ਨੇ ਤਾਜ਼ਾ ਹਾਲਾਤ | ਪੰਜਾਬ ਵਿੱਚ 1988 ਤੋਂ ਬਾਅਦ ਸਭ ਤੋਂ ਵੱਡਾ ਹੜ੍ਹ

Image
 ਪੰਜਾਬ ਵਿੱਚ 1988 ਤੋਂ ਬਾਅਦ ਸਭ ਤੋਂ ਵੱਡਾ ਹੜ੍ਹ ਚੰਡੀਗੜ੍ਹ, 4 ਸਤੰਬਰ (ਸੰਵਾਦਦਾਤਾ): ਪੰਜਾਬ ਵਿੱਚ ਭਾਰੀ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਰਾਜ ਸਰਕਾਰ ਨੇ ਸਾਰੀਆਂ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਜਦਕਿ ਕਿਸਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ।ਹਾਲ ਤੱਕ ਹੜ੍ਹ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਈ ਹੈ। ਐਨ.ਡੀ.ਆਰ.ਐਫ ਅਤੇ ਪ੍ਰਸ਼ਾਸਨ ਵੱਲੋਂ ਲਗਭਗ 19,600 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕਈ ਰਾਹਤ ਕੈਂਪ ਲਗਾਏ ਗਏ ਹਨ, ਜਿੱਥੇ ਖਾਣ-ਪੀਣ ਅਤੇ ਦਵਾਈਆਂ ਉਪਲਬਧ ਕਰਾਈਆਂ ਜਾ ਰਹੀਆਂ ਹਨ।1,400 ਤੋਂ ਵੱਧ ਪਿੰਡ ਪਾਣੀ ਹੇਠਾਂ ਆ ਗਏ ਹਨ। ਲਗਭਗ 2.5 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ, ਜਿਸ ਨਾਲ ਧਾਨ ਦੀ ਫਸਲ ਤੇ ਪਸ਼ੂ-ਪਾਲਣ ਨੂੰ ਭਾਰੀ ਨੁਕਸਾਨ ਹੋਇਆ ਹੈ।ਹਜ਼ਾਰਾਂ ਕਿਸਾਨ ਅਤੇ ਪਰਿਵਾਰ ਰਾਹਤ ਕੈਂਪਾਂ ਵਿੱਚ ਸ਼ਰਨ ਲੈ ਰਹੇ ਹਨ।ਘੱਗਰ, ਟੰਗਰੀ ਅਤੇ ਮਰਕੰਡਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ।ਭਾਖੜਾ ਅਤੇ ਪੋਂਗ ਬਾਂਧ ਭਰੇ ਹੋਏ ਪੱਧਰਾਂ ਦੇ ਨੇੜੇ ਹਨ।ਪ੍ਰਸ਼ਾਸਨ ਵੱਲੋਂ ਬੰਦਾਂ ਦੀ ਮਜ਼ਬੂਤੀ ਲਈ ਰੇਤ ਭਰੇ ਬੋਰੇ ਰੱਖੇ ਜਾ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤ...

ਰੇਪ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਭੱਜੇ AAP ਦੇ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ

Image
 ਰੇਪ ਕੇਸ ਵਿੱਚ ਗ੍ਰਿਫਤਾਰੀ ਤੋਂ ਬਾਅਦ ਭੱਜੇ AAP ਦੇ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਪੁਲਿਸ ‘ਤੇ ਗੋਲੀ ਚਲਾਉਣ ਤੇ ਅਧਿਕਾਰੀ ਜਖ਼ਮੀ ਹੋਣ ਦੀ ਖਬਰ, ਰਾਜਨੀਤਿਕ ਪੱਧਰ ‘ਤੇ ਹਲਚਲ ਪਟਿਆਲਾ/ਕਰਨਾਲ, 2 ਸਤੰਬਰ:ਆਮ ਆਦਮੀ ਪਾਰਟੀ ਦੇ ਸਨੌਰ ਹਲਕੇ ਤੋਂ ਐਮ ਐਲ ਏ ਹਰਮੀਤ ਸਿੰਘ ਪਠਾਣਮਾਜਰਾ ਨੂੰ ਜ਼ਿਰਕਪੁਰ ਦੀ ਇਕ ਮਹਿਲਾ ਵੱਲੋਂ ਰੇਪ, ਧੋਖਾਧੜੀ ਅਤੇ ਧਮਕੀ ਦੇ ਦੋਸ਼ਾਂ ‘ਤੇ ਗ੍ਰਿਫਤਾਰ ਕਰਨ ਤੋਂ ਬਾਅਦ ਵੱਡਾ ਡਰਾਮਾ ਹੋਇਆ। ਰਿਪੋਰਟਾਂ ਮੁਤਾਬਕ ਪੁਲਿਸ ਹਿਰਾਸਤ ਦੌਰਾਨ ਉਹਨਾਂ ਨੇ SUV ਰਾਹੀਂ ਭੱਜਣ ਦੀ ਕੋਸ਼ਿਸ਼ ਕੀਤੀ, ਪੁਲਿਸ ‘ਤੇ ਗੋਲੀਬਾਰੀ ਕੀਤੀ ਅਤੇ ਇਕ ਸਬ-ਇੰਸਪੈਕਟਰ ਗੰਭੀਰ ਜਖ਼ਮੀ ਹੋ ਗਿਆ।ਸ਼ਿਕਾਇਤਕਰਤਾਂ  ਮਹਿਲਾ ਨੇ ਇਲਜ਼ਾਮ ਲਾਇਆ ਕਿ ਪਠਾਣਮਾਜਰਾ ਨੇ ਆਪਣਾ ਵਿਆਹਸ਼ੁਦਾ ਹੋਣ ਦਾ ਤੱਥ ਛੁਪਾ ਕੇ ਉਸ ਨਾਲ ਰਿਸ਼ਤਾ ਬਣਾਇਆ। ਉਸ ਨੇ ਦਾਅਵਾ ਕੀਤਾ ਕਿ 2021 ਵਿੱਚ ਗੁਰਦੁਆਰੇ ਵਿੱਚ ਵਿਆਹ ਹੋਇਆ ਸੀ ਪਰ ਬਾਅਦ ਵਿੱਚ ਰਾਜਨੀਤਿਕ ਕਾਰਨਾਂ ਕਰਕੇ ਉਸ ਨਾਲ ਧੋਖਾ ਕੀਤਾ ਗਿਆ।ਇਸ ਘਟਨਾ ਨੇ ਪੰਜਾਬ ਦੀ ਸਿਆਸਤ ਵਿੱਚ ਹਲਚਲ ਪੈਦਾ ਕਰ ਦਿੱਤੀ ਹੈ। ਪਠਾਣਮਾਜਰਾ ਨੇ ਹਾਲ ਹੀ ਵਿੱਚ ਆਪਣੀ ਹੀ ਸਰਕਾਰ ‘ਤੇ ਖੁੱਲ੍ਹਾ ਹਮਲਾ ਕਰਦੇ ਹੋਏ ਕਿਹਾ ਸੀ ਕਿ ਉਹਨਾਂ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਕੁਝ ਦਿਨ ਪਹਿਲਾਂ ਹੀ ਉਹਨਾਂ ਨੇ ਬਾਢ ਸੰਭਾਲ ‘ਚ ਖਰਾਬ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਨੂੰ ਘੇਰਿਆ ਸੀ ਅਤੇ ਦਾਅਵਾ ਕੀਤਾ ਸੀ ਕਿ ਇਸ ਕਰਕੇ ਉਹਨਾਂ ਦੀ ਸੁਰੱਖਿਆ ਵੀ ਵਾਪਸ...

ਪਟਿਆਲਾ ਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵੱਧਿਆ |2 ਸਤੰਬਰ ਸ਼ਾਮ 4:00 ਵਜੇ ਜਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ

Image
  ਪਟਿਆਲਾ ਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵੱਧਿਆ 2 ਸਤੰਬਰ ਸ਼ਾਮ 4:00 ਵਜੇ ਜਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ ਪਟਿਆਲਾ, 2 ਸਤੰਬਰ (ਸ਼ਾਮ 4 ਵਜੇ): ਪਟਿਆਲਾ ਤੋਂ ਲੰਘਣ ਵਾਲੀਆਂ ਮੁੱਖ ਨਦੀਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਜਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਨਵੀਂ ਰਿਪੋਰਟ ਅਨੁਸਾਰ, ਨੀਚਲੇ ਇਲਾਕਿਆਂ ਵਿੱਚ ਪਾਣੀ ਘੁੱਸਣ ਦਾ ਖਤਰਾ ਬਣ ਗਿਆ ਹੈ। ਰਿਪੋਰਟ ਮੁਤਾਬਕ ਨਦੀਆਂ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਖ਼ਤ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਕੋਈ ਵੀ ਐਮਰਜੈਂਸੀ ਆਉਣ ਦੀ ਸਥਿਤੀ ਵਿੱਚ ਲੋਕ ਤੁਰੰਤ ਜਿਲ੍ਹਾ ਕੰਟਰੋਲ ਰੂਮ ਜਾਂ ਆਪਣੇ ਨੇੜਲੇ ਪ੍ਰਸ਼ਾਸਕੀ ਅਧਿਕਾਰੀ ਨਾਲ ਸੰਪਰਕ ਕਰਨ। ਚੌਕਸੀ ‘ਤੇ ਟੀਮਾਂ: ਜਿਲ੍ਹਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕੰਮ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਪਾਣੀ ਦੀ ਨਿਗਰਾਨੀ ਲਈ ਕੰਢਿਆਂ ‘ਤੇ ਸਟਾਫ ਨੂੰ ਚੌਕਸੀ ‘ਤੇ ਰੱਖਿਆ ਗਿਆ ਹੈ। ਪ੍ਰਸ਼ਾਸਨ ਦੀ ਅਪੀਲ: ਲੋਕ ਨਦੀਆਂ ਦੇ ਕੰਢਿਆਂ ਦੇ ਨੇੜੇ ਨਾ ਜਾਣਜ਼ ਅਤੇ ਜਰੂਰਤ ਪੈਣ ‘ਤੇ ਖਾਲੀ ਕਰਨ ਲਈ ਤਿਆਰ ਰਹਿਣ ਅਤੇ ਨਾਲ ਹੀ ਪਟਿਆਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ|

ਪੂਰੇ ਪੰਜਾਬ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕੰਮ ਕਰ ਰਹੇ ਹਨ, ਜਾਣਕਾਰੀ ਸਭ ਨਾਲ ਸਾਝੀ ਕਰੋ

Image
 ਪੂਰੇ ਪੰਜਾਬ ਭਰ ਵਿੱਚ ਹੜ੍ਹ ਕੰਟਰੋਲ ਰੂਮ 24×7 ਕੰਮ ਕਰ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਕਿਸੇ ਵੀ ਐਮਰਜੈਂਸੀ ਸਥਿਤੀ ਵਿੱਚ ਇਨ੍ਹਾਂ ਨੰਬਰਾਂ ‘ਤੇ ਤੁਰੰਤ ਸੰਪਰਕ ਕਰ ਸਕਦੇ ਹਨ। 1, ਜ਼ਿਲ੍ਹਾ ਲੁਧਿਆਣਾ ਦਾ ਹੜ੍ਹ ਕੰਟਰੋਲ ਰੂਮ ਨੰਬਰ 0161-2433100 2, ਜ਼ਿਲ੍ਹਾ ਰੋਪੜ ਦਾ ਕੰਟਰੋਲ ਰੂਮ ਨੰਬਰ 01881-221157 3, ਗੁਰਦਾਸਪੁਰ ਕੰਟਰੋਲ ਰੂਮ ਨੰ. 01874-266376 ਅਤੇ 18001801852 4, ਮਾਨਸਾ ਕੰਟਰੋਲ ਰੂਮ ਨੰਬਰ 01652-229082 5, ਪਠਾਨਕੋਟ ਕੰਟਰੋਲ ਰੂਮ ਨੰ. 0186-2346944 ਅਤੇ 97791-02351 6, ਅੰਮ੍ਰਿਤਸਰ ਕੰਟਰੋਲ ਰੂਮ ਨੰ. 0183-2229125 7, ਤਰਨ ਤਾਰਨ ਕੰਟਰੋਲ ਰੂਮ ਨੰ. 01852-224107 8, ਹੁਸ਼ਿਆਰਪੁਰ ਕੰਟਰੋਲ ਰੂਮ ਨੰ. 01882-220412 9, ਜਲੰਧਰ ਕੰਟਰੋਲ ਰੂਮ ਨੰ. 0181-2224417 ਅਤੇ 94176-57802 10, ਐਸ.ਬੀ.ਐਸ ਨਗਰ ਕੰਟਰੋਲ ਰੂਮ ਨੰ. 01823-220645 11, ਸੰਗਰੂਰ ਕੰਟਰੋਲ ਰੂਮ ਨੰ. 01672-234196 12, ਪਟਿਆਲਾ ਕੰਟਰੋਲ ਰੂਮ ਨੰ. 0175-2350550 ਅਤੇ 2358550 13, ਐਸ.ਏ.ਐਸ ਨਗਰ ਕੰਟਰੋਲ ਰੂਮ ਨੰ. 0172-2219506 14, ਸ੍ਰੀ ਮੁਕਤਸਰ ਸਾਹਿਬ ਕੰਟਰੋਲ ਰੂਮ ਨੰ. 01633-260341 15, ਫ਼ਰੀਦਕੋਟ ਕੰਟਰੋਲ ਰੂਮ ਨੰ. 01639-250338 16, ਫ਼ਾਜ਼ਿਲਕਾ ਕੰਟਰੋਲ ਰੂਮ ਨੰ. 01638-262153 17, ਫ਼ਿਰੋਜ਼ਪੁਰ ਕੰਟਰੋਲ ਰੂਮ ਨੰ. 01632-245366 18, ਬਰਨਾਲਾ ਕੰਟਰੋਲ ਰੂਮ ਨੰ. 01679-233031 19, ਬਠਿੰਡਾ ਹੜ੍ਹ ਕੰਟਰੋ...

ਪੰਜਾਬ ਵਿੱਚ ਬੰਨ-ਪਾਣੀ ਦਾ ਕਹਿਰ, 29 ਜਾਨਾਂ ਗਈਆਂ, ਲੱਖਾਂ ਪ੍ਰਭਾਵਿਤ, ਪੜੵੋ ਪੂਰੀ ਖਬਰ

Image
ਪੰਜਾਬ ਸਰਕਾਰ ਦਾ 1 ਸਤੰਬਰ 2025 ਦਾ ਮੀਡੀਆ ਬੁਲੇਟਿਨ ਜਾਰੀ ਪੰਜਾਬ ਵਿੱਚ ਬੰਨ-ਪਾਣੀ ਦਾ ਕਹਿਰ, 29 ਜਾਨਾਂ ਗਈਆਂ, ਲੱਖਾਂ ਪ੍ਰਭਾਵਿਤ ਚਡੀਗੜ੍ਹ, 1 ਸਤੰਬਰ (ਮੀਡੀਆ ਬੁਲੇਟਿਨ): ਪੰਜਾਬ ਵਿੱਚ ਹਾਲੀਆ ਮੀਂਹਾਂ ਅਤੇ ਦਰਿਆਵਾਂ ਵਿੱਚ ਆਏ ਵਾਧੂ ਪਾਣੀ ਕਾਰਨ ਬਣੀ ਬਾੜ੍ਹ ਸਥਿਤੀ ਨੇ ਤਬਾਹੀ ਮਚਾ ਦਿੱਤੀ ਹੈ। ਪੰਜਾਬ ਸਰਕਾਰ ਵੱਲੋਂ ਜਾਰੀ ਤਾਜ਼ਾ ਬੁਲੇਟਿਨ ਅਨੁਸਾਰ ਹੁਣ ਤੱਕ 2.56 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ, 29 ਜਾਨਾਂ ਗਈਆਂ ਹਨ ਅਤੇ 1000 ਤੋਂ ਵੱਧ ਪਿੰਡ ਪਾਣੀ ਹੇਠ ਆ ਗਏ ਹਨ। ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਗੁਰਦਾਸਪੁਰ, ਅੰਮ੍ਰਿਤਸਰ, ਕਾਪੂਰਥਲਾ ਅਤੇ ਹੋਸ਼ਿਆਰਪੁਰ ਸਭ ਤੋਂ ਵੱਧ ਪ੍ਰਭਾਵਿਤ ਜ਼ਿਲ੍ਹੇ ਰਹੇ ਹਨ। ਗੁਰਦਾਸਪੁਰ ਦੇ 321 ਪਿੰਡਾਂ ਵਿੱਚ ਪਾਣੀ ਵੱਸ ਗਿਆ ਹੈ ਜਦੋਂਕਿ ਕਾਪੂਰਥਲਾ ਦੇ 115, ਅੰਮ੍ਰਿਤਸਰ ਦੇ 88 ਅਤੇ ਹੋਸ਼ਿਆਰਪੁਰ ਦੇ 94 ਪਿੰਡ ਪ੍ਰਭਾਵਿਤ ਹੋਏ ਹਨ। ਰਾਹਤ ਤੇ ਬਚਾਅ ਕਾਰਵਾਈ ਸਰਕਾਰ ਨੇ ਦੱਸਿਆ ਹੈ ਕਿ ਹੁਣ ਤੱਕ 15,688 ਲੋਕਾਂ ਨੂੰ ਖਾਲੀ ਕਰਵਾ ਕੇ ਸੁਰੱਖਿਅਤ ਥਾਵਾਂ 'ਤੇ ਭੇਜਿਆ ਗਿਆ ਹੈ। ਰਾਜ ਭਰ ਵਿੱਚ 129 ਰਾਹਤ ਕੈਂਪ ਚਲਾਏ ਗਏ ਹਨ, ਜਿੱਥੇ ਪ੍ਰਭਾਵਿਤ ਲੋਕਾਂ ਨੂੰ ਖਾਣ-ਪੀਣ, ਦਵਾਈ ਅਤੇ ਠਹਿਰਣ ਦੀ ਸਹੂਲਤ ਦਿੱਤੀ ਜਾ ਰਹੀ ਹੈ। ਐਨ ਡੀ ਆਰ ਐਫ਼, ਫੌਜ ਅਤੇ ਸਥਾਨਕ ਪ੍ਰਸ਼ਾਸਨ “ਵਾਰ ਫੁੱਟਿੰਗ” 'ਤੇ ਰਾਹਤ ਕਾਰਵਾਈ ਚਲਾ ਰਹੇ ਹਨ। ਸਰਕਾਰੀ ਐਲਾਨ ਪੰਜਾਬ ਸਰਕਾਰ ਨੇ ਐਲਾਨ ਕੀਤਾ ਹੈ ਕਿ ਸਾਰੇ ਸਕੂਲ, ਕਾਲਜ ਅਤੇ ...

ਪੰਜਾਬੀ ਯੂਨੀਵਰਸਿਟੀ ਵਿੱਚ ਛੁੱਟੀਆਂ | ਮਹੀਨਾ ਸ਼ੁਰੂ ਹੁੰਦਿਆਂ ਹੀ ਮੁਲਾਜ਼ਮ ਆਗੂ ਨੇ ਤਨਖਾਹਾਂ ਜਾਰੀ ਕਰਨ ਦੀ ਕੀਤੀ ਮੰਗ

Image
 ਪੰਜਾਬੀ ਯੂਨੀਵਰਸਿਟੀ ਵਿੱਚ ਛੁੱਟੀਆਂ | ਮਹੀਨਾ ਸ਼ੁਰੂ ਹੁੰਦਿਆਂ ਹੀ ਮੁਲਾਜ਼ਮ ਆਗੂ ਨੇ ਤਨਖਾਹਾਂ ਜਾਰੀ ਕਰਨ ਦੀ ਕੀਤੀ ਮੰਗ  ਪਟਿਆਲਾ, 01 ਸਤੰਬਰ : ਪੰਜਾਬ ਸਰਕਾਰ ਉੱਚ ਸਿੱਖਿਆ ਤੇ ਭਾਸ਼ਾ ਵਿਭਾਗ ਵੱਲੋਂ 01-09-2025 ਨੂੰ ਜਾਰੀ ਹਦਾਇਤਾਂ ਦੇ ਮੱਦੇਨਜ਼ਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਕੈਂਪਸ/ਨੇਬਰਹੁੱਡ ਕੈਂਪਸਾਂ ਦੇ ਵਿਦਿਆਰਥੀਆਂ ਲਈ 03 ਸਤੰਬਰ 2025 ਨੂੰ ਛੁੱਟੀ ਘੋਸ਼ਿਤ ਕੀਤੀ ਗਈ ਹੈ। ਇਹ ਫੈਸਲਾ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਸਰਕਾਰੀ ਹਦਾਇਤਾਂ ਅਨੁਸਾਰ ਲਿਆ ਗਿਆ ਹੈ। ਇਸ ਦਿਨ ਯੂਨੀਵਰਸਿਟੀ ਵਿੱਚ ਕੋਈ ਅਕਾਦਮਿਕ ਤੇ ਪ੍ਰਸ਼ਾਸਨਕ ਕਾਰਜ ਨਹੀਂ ਹੋਣਗੇ। ਛੁੱਟੀ ਦਾ ਐਲਾਨ ਤੋਂ ਪਹਿਲਾਂ ਹੀ ਈਫਾ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਵੀਡੀਓ ਜਾਰੀ ਕਰਕੇ ਅਤੇ ਰਜਿਸਟਰਾਰ ਨੂੰ ਪੱਤਰ ਲਿਖਿਆ ਗਿਆ ਅਤੇ ਕਿਹਾ ਕਿ ਪੰਜਾਬ ਦੇ ਹਾਲਾਤਾਂ ਨੂੰ ਦੇਖਦੇ ਮੁਲਾਜ਼ਮਾਂ ਦੀ ਤਨਖਾਹਾਂ ਤੁਰੰਤ ਜਾਰੀ ਕੀਤੀਆਂ ਜਾਣ|ਇਹ ਗੋਪਾਲਪੁਰੀ ਦਾ ਪੱਤਰ ਅਤੇ ਵੀਡੀਓ ਯੂਨੀਵਰਸਿਟੀ ਦੇ ਅਧਿਆਪਕਾਂ ਅਤੇ ਮੁਲਾਜ਼ਮਾਂ ਦੇ ਵੱਖ - ਵੱਖ ਵਟਸਐਪ ਗਰੁੱਪਾਂ ਵਿੱਚ ਵਾਇਰਲ ਹੋ ਰਿਹਾ ਹੈ| #flood #punjabfloods2025 #floodupdate2025 #university #collages #holiday #universitypost