ਪੰਜਾਬੀ ਯੂਨੀਵਰਸਿਟੀ ਦੇ ਸੀਨੀਅਰ ਮੈਡੀਕਲ ਅਫ਼ਸਰ ਦੀ ਸੋਚ ਦੀ ਹੋ ਰਹੀ ਸ਼ਲਾਘਾ
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਹੈਲਥ ਵਿਭਾਗ ਵੱਲੋਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ
ਪਟਿਆਲਾ, 19 ਸਤੰਬਰ 2025 – ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਦੀ ਦ੍ਰਿੜ੍ਹ ਅਗਵਾਈ ਹੇਠ ਅੱਜ ਯੂਨੀਵਰਸਿਟੀ ਦੇ ਭਾਈ ਘਣਿਆ ਹੈਲਥ ਸੈਂਟਰ ਵਿੱਚ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦਾ ਆਯੋਜਨ ਕੀਤਾ ਗਿਆ।ਇਹ ਕੈਂਪ ਕ੍ਰਿਸ਼ਨਾ ਲੈਬਜ਼ (ਮਾਤਾ ਕੌਸ਼ਲਿਆ ਹਸਪਤਾਲ, ਪਟਿਆਲਾ) ਦੇ ਸਹਿਯੋਗ ਨਾਲ ਲਗਾਇਆ ਗਿਆ, ਜਿਸ ਵਿੱਚ ਹੀਮੋਗਲੋਬਿਨ, ਫਾਸਟਿੰਗ ਬਲੱਡ ਸ਼ੂਗਰ, ਬਲੱਡ ਕੋਲੇਸਟਰੋਲ ਅਤੇ ਸੀਰਮ ਯੂਰਿਕ ਐਸਿਡ ਦੇ ਟੈਸਟ ਮੁਫ਼ਤ ਕੀਤੇ ਗਏ। ਹੋਰ ਟੈਸਟ ਪੰਜਾਬ ਸਰਕਾਰ ਵੱਲੋਂ ਮਨਜ਼ੂਰ ਕੀਤੇ ਰੇਟਾਂ ’ਤੇ ਕੀਤੇ ਗਏ।ਕੈਂਪ ਦਾ ਉਦਘਾਟਨ ਡਾ. ਜਸਵਿੰਦਰ ਸਿੰਘ ਬਰਾੜ, ਡੀਨ ਅਕਾਦਮਿਕ ਅਫੇਅਰਜ਼ ਨੇ ਕੀਤਾ ਜਦਕਿ ਡਾ. ਦੇਵਿੰਦਰ ਪਾਲ ਸਿੰਘ ਸਿੱਧੂ, ਰਜਿਸਟਰਾਰ ਨੇ ਸਮਾਗਮ ਦੀ ਸ਼ੋਭਾ ਵਧਾਈ।
ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਨੇ ਸੀਨੀਅਰ ਮੈਡੀਕਲ ਅਫਸਰ ਡਾ. ਰੰਗੀਨਾ ਮੈਨੀ ਅਤੇ ਹੈਲਥ ਸੈਂਟਰ ਦੇ ਸਟਾਫ ਦੀ ਖੂਬ ਸਰਾਹਨਾ ਕੀਤੀ।ਇਸ ਮੌਕੇ ਡਾ. ਰੰਗੀਨਾ ਮੈਨੀ ਨੇ ਦੱਸਿਆ ਕਿ ਇਹ ਕੈਂਪ ਭਾਈ ਘਣਿਆ ਜੀ ਦੀ ਸੋਚ ਨੂੰ ਸਮਰਪਿਤ ਮਨਵ ਸੇਵਾ ਸੰਕਲਪ ਦਿਵਸ ਵਜੋਂ ਮਨਾਉਣ ਲਈ ਆਯੋਜਿਤ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਲਗਭਗ 300 ਵਿਅਕਤੀਆਂ, ਜਿਨ੍ਹਾਂ ਵਿੱਚ ਯੂਨੀਵਰਸਿਟੀ ਦੇ ਕਰਮਚਾਰੀ, ਅਧਿਆਪਕ, ਉਨ੍ਹਾਂ ਦੇ ਪਰਿਵਾਰ ਅਤੇ ਵਿਦਿਆਰਥੀ ਸ਼ਾਮਲ ਹਨ, ਨੇ ਟੈਸਟ ਕਰਵਾਏ।
ਇਸ ਮੌਕੇ ਹਾਜ਼ਰ ਰਹਿਣ ਵਾਲਿਆਂ ਵਿੱਚ ਡਾ. ਬਲਰਾਜ ਸੈਣੀ, ਡੀਨ ਸੀ.ਡੀ.ਸੀ., ਡਾ. ਰਮਣ ਮੈਨੀ, ਡਾਇਰੈਕਟਰ MMTTC-HRDC, ਡਾ. ਪਰਮੋਦ ਅਗਰਵਾਲ, ਫ਼ਾਇਨੈਂਸ ਅਫਸਰ, ਡਾ. ਭੀਮ ਇੰਦਰ ਸਿੰਘ, ਡਾਇਰੈਕਟਰ ਯੂਥ ਵੈਲਫੇਅਰ, ਡਾ. ਦਮਨਜੀਤ ਸੰਧੂ, ਡੀਨ ਇੰਟਰਨੈਸ਼ਨਲ ਅਫੇਅਰਜ਼, ਡਾ. ਜਤਿੰਦਰ ਪਾਲ ਸਿੰਘ ਸਿੱਧੂ, OSD to VC, ਕੈਪਟਨ ਗੁਰਤੇਜ ਸਿੰਘ, ਚੀਫ਼ ਸਿਕਿਉਰਟੀ ਅਫਸਰ ਅਤੇ ਹੋਰ ਅਧਿਕਾਰੀ ਸ਼ਾਮਲ ਸਨ।ਡਾ. ਰੀਜੀਨਾ ਮੈਨੀ ਨੇ ਵਾਇਸ ਚਾਂਸਲਰ ਡਾ. ਜਗਦੀਪ ਸਿੰਘ ਦਾ ਹਮੇਸ਼ਾਂ ਹੁੰਸਲਾ ਅਫ਼ਜ਼ਾਈ ਤੇ ਸਹਿਯੋਗ ਦੇਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਡਾ. ਜਸਵਿੰਦਰ ਸਿੰਘ ਬਰਾੜ, ਡਾ. ਦੇਵਿੰਦਰ ਪਾਲ ਸਿੰਘ ਸਿੱਧੂ, ਡਾ. ਪਰਮੋਦ ਅਗਰਵਾਲ ਅਤੇ ਡਾ. ਰਮਣ ਮੈਨੀ ਦਾ ਵੀ ਖ਼ਾਸ ਧੰਨਵਾਦ ਕੀਤਾ।ਅੰਤ ਵਿੱਚ ਉਨ੍ਹਾਂ ਨੇ ਹੈਲਥ ਸੈਂਟਰ ਦੇ ਸਟਾਫ ਦੀ ਪ੍ਰਸ਼ੰਸਾ ਕੀਤੀ ਜੋ ਦਿਨ-ਰਾਤ ਪੰਜਾਬੀ ਯੂਨੀਵਰਸਿਟੀ ਪਰਿਵਾਰ ਨੂੰ ਬਿਨਾ ਰੁਕਾਵਟ ਸਿਹਤ ਸੇਵਾਵਾਂ ਮੁਹੱਈਆ ਕਰਵਾ ਰਹੇ ਹਨ।
#punjabiuniversity #medicalcamp #pup #patiala #healthcentre


Comments
Post a Comment