ਕੀ ਨੇ ਤਾਜ਼ਾ ਹਾਲਾਤ | ਪੰਜਾਬ ਵਿੱਚ 1988 ਤੋਂ ਬਾਅਦ ਸਭ ਤੋਂ ਵੱਡਾ ਹੜ੍ਹ

 ਪੰਜਾਬ ਵਿੱਚ 1988 ਤੋਂ ਬਾਅਦ ਸਭ ਤੋਂ ਵੱਡਾ ਹੜ੍ਹ

ਚੰਡੀਗੜ੍ਹ, 4 ਸਤੰਬਰ (ਸੰਵਾਦਦਾਤਾ):

ਪੰਜਾਬ ਵਿੱਚ ਭਾਰੀ ਹੜ੍ਹਾਂ ਨੇ ਤਬਾਹੀ ਮਚਾ ਦਿੱਤੀ ਹੈ। ਰਾਜ ਸਰਕਾਰ ਨੇ ਸਾਰੀਆਂ 23 ਜ਼ਿਲ੍ਹਿਆਂ ਨੂੰ ਹੜ੍ਹ ਪ੍ਰਭਾਵਿਤ ਘੋਸ਼ਿਤ ਕਰ ਦਿੱਤਾ ਹੈ। ਹਜ਼ਾਰਾਂ ਲੋਕ ਬੇਘਰ ਹੋ ਗਏ ਹਨ, ਜਦਕਿ ਕਿਸਾਨੀ ਨੂੰ ਭਾਰੀ ਨੁਕਸਾਨ ਹੋਇਆ ਹੈ।ਹਾਲ ਤੱਕ ਹੜ੍ਹ ਕਾਰਨ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਈ ਹੈ। ਐਨ.ਡੀ.ਆਰ.ਐਫ ਅਤੇ ਪ੍ਰਸ਼ਾਸਨ ਵੱਲੋਂ ਲਗਭਗ 19,600 ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ। ਪ੍ਰਭਾਵਿਤ ਇਲਾਕਿਆਂ ਵਿੱਚ ਕਈ ਰਾਹਤ ਕੈਂਪ ਲਗਾਏ ਗਏ ਹਨ, ਜਿੱਥੇ ਖਾਣ-ਪੀਣ ਅਤੇ ਦਵਾਈਆਂ ਉਪਲਬਧ ਕਰਾਈਆਂ ਜਾ ਰਹੀਆਂ ਹਨ।1,400 ਤੋਂ ਵੱਧ ਪਿੰਡ ਪਾਣੀ ਹੇਠਾਂ ਆ ਗਏ ਹਨ।

ਲਗਭਗ 2.5 ਲੱਖ ਏਕੜ ਖੇਤੀਬਾੜੀ ਜ਼ਮੀਨ ਡੁੱਬ ਗਈ ਹੈ, ਜਿਸ ਨਾਲ ਧਾਨ ਦੀ ਫਸਲ ਤੇ ਪਸ਼ੂ-ਪਾਲਣ ਨੂੰ ਭਾਰੀ ਨੁਕਸਾਨ ਹੋਇਆ ਹੈ।ਹਜ਼ਾਰਾਂ ਕਿਸਾਨ ਅਤੇ ਪਰਿਵਾਰ ਰਾਹਤ ਕੈਂਪਾਂ ਵਿੱਚ ਸ਼ਰਨ ਲੈ ਰਹੇ ਹਨ।ਘੱਗਰ, ਟੰਗਰੀ ਅਤੇ ਮਰਕੰਡਾ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੇ ਹਨ।ਭਾਖੜਾ ਅਤੇ ਪੋਂਗ ਬਾਂਧ ਭਰੇ ਹੋਏ ਪੱਧਰਾਂ ਦੇ ਨੇੜੇ ਹਨ।ਪ੍ਰਸ਼ਾਸਨ ਵੱਲੋਂ ਬੰਦਾਂ ਦੀ ਮਜ਼ਬੂਤੀ ਲਈ ਰੇਤ ਭਰੇ ਬੋਰੇ ਰੱਖੇ ਜਾ ਰਹੇ ਹਨ।

ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰ ਸਰਕਾਰ ਤੋਂ ਰਾਹਤ ਫੰਡ ਜਾਰੀ ਕਰਨ ਦੀ ਮੰਗ ਕੀਤੀ ਹੈ।ਆਪ ਆਗੂ ਅਰਵਿੰਦ ਕੇਜਰੀਵਾਲ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ।ਮਸ਼ਹੂਰ ਅਦਾਕਾਰ ਐਮੀ ਵਿਰਕ ਨੇ ਐਲਾਨ ਕੀਤਾ ਹੈ ਕਿ ਉਹ 200 ਘਰ ਅਪਣਾਉਣਗੇ, ਤਾਂ ਜੋ ਹੜ੍ਹ-ਪ੍ਰਭਾਵਿਤ ਪਰਿਵਾਰਾਂ ਨੂੰ ਛੱਤ ਮੁਹੱਈਆ ਹੋ ਸਕੇ।ਪੰਜਾਬ ਵਿੱਚ ਹੜ੍ਹ ਕਾਰਨ ਹਾਲਾਤ ਗੰਭੀਰ ਹਨ। ਰਾਹਤ ਕਾਰਜ ਤੇਜ਼ੀ ਨਾਲ ਜਾਰੀ ਹਨ ਪਰ ਅਜੇ ਵੀ ਪਾਣੀ ਵੱਧਣ ਅਤੇ ਬਾਂਧਾਂ ਤੋਂ ਪਾਣੀ ਛੱਡਣ ਦਾ ਖ਼ਤਰਾ ਕਾਇਮ ਹੈ। ਲੋਕਾਂ ਨੂੰ ਸਰਕਾਰ ਅਤੇ ਸੇਵਾ ਸੰਸਥਾਵਾਂ ਵੱਲੋਂ ਮਿਲ ਰਿਹਾ ਸਹਿਯੋਗ ਹੀ ਉਨ੍ਹਾਂ ਦੀ ਸਭ ਤੋਂ ਵੱਡੀ ਉਮੀਦ ਹੈ।

📌 #UniversityPostPunjab #PunjabFloods2025



Comments

Popular posts from this blog

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਮੁਸਕਿਲਾਂ ਦਾ ਜਲਦੀ ਹੱਲ ਕੀਤਾ ਜਾਵੇਗਾ - ਭਗਵੰਤ ਮਾਨ

ਪੰਜਾਬੀ ਯੂਨੀਵਰਸਿਟੀ ਦੇ VC ਸਮੇਤ 4 ਤੇ ਪਰਚਾ ਦਰਜ

ਪੰਜਾਬੀ ਯੂਨੀਵਰਸਿਟੀ ਵਿੱਚ ਛੁੱਟੀਆਂ | ਮਹੀਨਾ ਸ਼ੁਰੂ ਹੁੰਦਿਆਂ ਹੀ ਮੁਲਾਜ਼ਮ ਆਗੂ ਨੇ ਤਨਖਾਹਾਂ ਜਾਰੀ ਕਰਨ ਦੀ ਕੀਤੀ ਮੰਗ