ਪਟਿਆਲਾ ਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵੱਧਿਆ |2 ਸਤੰਬਰ ਸ਼ਾਮ 4:00 ਵਜੇ ਜਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ
ਪਟਿਆਲਾ ਦੀਆਂ ਨਦੀਆਂ ‘ਚ ਪਾਣੀ ਦਾ ਪੱਧਰ ਵੱਧਿਆ
2 ਸਤੰਬਰ ਸ਼ਾਮ 4:00 ਵਜੇ ਜਿਲ੍ਹਾ ਪ੍ਰਸ਼ਾਸਨ ਨੇ ਜਾਰੀ ਕੀਤੀ ਤਾਜ਼ਾ ਰਿਪੋਰਟ
ਪਟਿਆਲਾ, 2 ਸਤੰਬਰ (ਸ਼ਾਮ 4 ਵਜੇ):
ਪਟਿਆਲਾ ਤੋਂ ਲੰਘਣ ਵਾਲੀਆਂ ਮੁੱਖ ਨਦੀਆਂ ਵਿੱਚ ਪਾਣੀ ਦਾ ਪੱਧਰ ਤੇਜ਼ੀ ਨਾਲ ਵੱਧ ਰਿਹਾ ਹੈ। ਜਿਲ੍ਹਾ
ਪ੍ਰਸ਼ਾਸਨ ਵੱਲੋਂ ਜਾਰੀ ਕੀਤੀ ਨਵੀਂ ਰਿਪੋਰਟ ਅਨੁਸਾਰ, ਨੀਚਲੇ ਇਲਾਕਿਆਂ ਵਿੱਚ ਪਾਣੀ ਘੁੱਸਣ ਦਾ ਖਤਰਾ ਬਣ ਗਿਆ ਹੈ।
ਰਿਪੋਰਟ ਮੁਤਾਬਕ ਨਦੀਆਂ ਦੇ ਕੰਢਿਆਂ ਦੇ ਨੇੜੇ ਰਹਿਣ ਵਾਲੇ ਲੋਕਾਂ ਨੂੰ ਸਾਵਧਾਨ ਰਹਿਣ ਦੀ ਸਖ਼ਤ ਅਪੀਲ ਕੀਤੀ ਗਈ ਹੈ। ਪ੍ਰਸ਼ਾਸਨ ਨੇ ਕਿਹਾ ਹੈ ਕਿ ਕੋਈ ਵੀ ਐਮਰਜੈਂਸੀ ਆਉਣ ਦੀ ਸਥਿਤੀ ਵਿੱਚ ਲੋਕ ਤੁਰੰਤ ਜਿਲ੍ਹਾ ਕੰਟਰੋਲ ਰੂਮ ਜਾਂ ਆਪਣੇ ਨੇੜਲੇ ਪ੍ਰਸ਼ਾਸਕੀ ਅਧਿਕਾਰੀ ਨਾਲ ਸੰਪਰਕ ਕਰਨ।
ਚੌਕਸੀ ‘ਤੇ ਟੀਮਾਂ:
ਜਿਲ੍ਹਾ ਪ੍ਰਸ਼ਾਸਨ ਨੇ ਰਾਹਤ ਅਤੇ ਬਚਾਅ ਕੰਮ ਲਈ ਵਿਸ਼ੇਸ਼ ਟੀਮਾਂ ਤਾਇਨਾਤ ਕੀਤੀਆਂ ਹਨ। ਪਾਣੀ ਦੀ ਨਿਗਰਾਨੀ ਲਈ ਕੰਢਿਆਂ ‘ਤੇ ਸਟਾਫ ਨੂੰ ਚੌਕਸੀ ‘ਤੇ ਰੱਖਿਆ ਗਿਆ ਹੈ।
ਪ੍ਰਸ਼ਾਸਨ ਦੀ ਅਪੀਲ:
ਲੋਕ ਨਦੀਆਂ ਦੇ ਕੰਢਿਆਂ ਦੇ ਨੇੜੇ ਨਾ ਜਾਣਜ਼ ਅਤੇ ਜਰੂਰਤ ਪੈਣ ‘ਤੇ ਖਾਲੀ ਕਰਨ ਲਈ ਤਿਆਰ ਰਹਿਣ ਅਤੇ ਨਾਲ ਹੀ ਪਟਿਆਲਾ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਨੂੰ ਯਕੀਨੀ ਬਣਾਉਣ|

Comments
Post a Comment