ਸੁਖਪਾਲ ਸਿੰਘ ਖਹਿਰਾ ਦਾ ਨਵ ਖੁਲਾਸਾ…

 ਪੰਜਾਬ ਦਾ ਮੁੱਖ ਮੰਤਰੀ ਕੌਣ ਹੈ ਅਤੇ ਗ੍ਰਹਿ ਵਿਭਾਗ ਨੂੰ ਕੌਣ ਕੰਟਰੋਲ ਕਰ ਰਿਹਾ ਹੈ?


ਇਹ ਯਕੀਂਨਨ ਭਗਵੰਤ ਮਾਨ ਨਹੀਂ ਹੈ ਕਿਉਂਕਿ AAP ਦੇ ਮੁਹੰਮਦ ਇਰਸ਼ਾਦ ਦੀ ਅਗਵਾਈ ਹੇਠ 3 ਵਕੀਲਾਂ ਦੀ ਇੱਕ ਟੀਮ ਹੈ ਜਿਸਨੇ ਕੇਜਰੀਵਾਲ ਦੇ ਸਾਰੇ ਸਿਆਸੀ ਵਿਰੋਧੀਆਂ ਨੂੰ ਝੂਠੇ ਕੇਸਾਂ ਵਿੱਚ ਫਸਾਉਣ ਲਈ ਦਿੱਲੀ ਵਿੱਚ ਇੱਕ ਬਦਲਾਖੋਰੀ ਵਾਰ ਰੂਮ ਤਿਆਰ ਕੀਤਾ ਹੈ!

ਇਸ ਇਰਸ਼ਾਦ ਅਤੇ ਹੋਰ ਵਕੀਲਾਂ ਨੂੰ ਪੰਜਾਬ ਦੇ AG ਦਫ਼ਤਰ ਵਿੱਚ ਐਡੀਸ਼ਨਲ ਐਡਵੋਕੇਟ ਜਨਰਲ ਵਜੋਂ ਵੀ ਨਿਯੁਕਤ ਕੀਤਾ ਗਿਆ ਹੈ!

ਇਹ ਵਕੀਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਾਈਪਾਸ ਕਰਕੇ ਪੰਜਾਬ ਪੁਲਿਸ ਅਤੇ ਵਿਜੀਲੈਂਸ ਬਿਊਰੋ VB ਦੇ ਅਫਸਰਾਂ ਨੂੰ ਦਿੱਲੀ ਬੁਲਾਉਂਦੇ ਹਨ ਅਤੇ 'AAP' ਪਾਰਟੀ ਦੇ ਵਿਰੋਧੀ ਅਜਿਹੇ ਨੇਤਾਵਾਂ/ਕਾਰਕੁਨਾਂ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਦਿੰਦੇ ਹਨ!

ਮੇਰੇ ਵਿਰੁੱਧ 5 ਝੂਠੇ ਕੇਸ ਦਰਜ ਕਰਕੇ ਅਤੇ ਮੈਨੂੰ 5 ਮਹੀਨਿਆਂ ਲਈ ਜੇਲ੍ਹ ਭੇਜਣ ਤੋਂ ਬਾਅਦ ਵੀ ਹਾਲੇ ਕੇਜਰੀਵਾਲ ਦੀ ਪਿਆਸ ਬੁਝੀ ਨਹੀਂ ਲਗਦੀ ਅਤੇ ਹੁਣ ਮੁੜ ਅਰਵਿੰਦ ਕੇਜਰੀਵਾਲ ਦੇ ਨਿਰਦੇਸ਼ਾਂ ਤੇ ਕੰਮ ਕਰਨ ਵਾਲੀ ਵਕੀਲਾਂ ਦੀ ਇਹ ਸ਼ਰਾਰਤੀ ਟੀਮ ਪੰਜਾਬ ਪੁਲਿਸ ਤੇ ਮੁੜ ਦਬਾਅ ਪਾ ਰਹੀ ਹੈ ਕਿ ਉਹ ਕਿਸੇ ਵੀ ਤਰ੍ਹਾਂ ਮੈਨੂੰ ਦੁਬਾਰਾ ਗ੍ਰਿਫ਼ਤਾਰ ਕਰੇ!

ਮੇਰੇ ਤੋਂ ਇਲਾਵਾ 8-10 ਹੋਰ ਆਗੂਆਂ/ਕਾਰਕੁਨਾਂ ਦੀ ਸੂਚੀ ਹੈ ਜੋ ਕੇਜਰੀਵਾਲ ਦੀ ਹਿੱਟ ਲਿਸਟ ਵਿੱਚ ਹਨ! 

ਮੈਂ ਪੰਜਾਬ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਸ ਤਰ੍ਹਾਂ ਗੈਰ-ਪੰਜਾਬੀ ਪੰਜਾਬ ਵਿੱਚ ਤਬਾਹੀ ਮਚਾ ਰਹੇ ਹਨ ਅਤੇ ਸਾਡੇ ਸੂਬੇ ਨੂੰ ਲੁੱਟ ਰਹੇ ਹਨ - ਖਹਿਰਾ

#SukhpalSinghKhaira #BhagwantMann #cmpunjab 

Comments

Popular posts from this blog

ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮਾਂ ਦੀਆਂ ਮੁਸਕਿਲਾਂ ਦਾ ਜਲਦੀ ਹੱਲ ਕੀਤਾ ਜਾਵੇਗਾ - ਭਗਵੰਤ ਮਾਨ

ਬਾਰ ਕੌਂਸਲ ਪੰਜਾਬ ਅਤੇ ਹਰਿਆਣਾ ਵਜੋਂ ਜਿੱਤੇ ਮੈਂਬਰ ਨੇ ਪੰਜਾਬੀ ਯੂਨੀਵਰਸਿਟੀ ਮੁਲਾਜਮ ਸੰਘ ਨੂੰ ਸਹਿਯੋਗ ਦੇਣ ਦਾ ਦਿੱਤਾ ਭਰੋਸਾ

ਸਮੇਂ ਸਿਰ ਤਨਖਾਹਾਂ ਦਾ ਅਗਰ ਪ੍ਰਬੰਧ ਨਹੀਂ ਕਰ ਸਕਦਾ ਤਾਂ ਵਿੱਤ ਅਫ਼ਸਰ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ - ਗੋਪਾਲਪੁਰੀ