ਤਨਖ਼ਾਹ ਨਾ ਆਉਣ ਕਾਰਨ ਕਰਮਚਾਰੀਆਂ ਵਿੱਚ ਗੁੱਸਾ –ਗੁਰਜੀਤ ਸਿੰਘ ਗੋਪਾਲਪੁਰੀ
ਤਨਖ਼ਾਹ ਨਾ ਆਉਣ ਕਾਰਨ ਕਰਮਚਾਰੀਆਂ ਵਿੱਚ ਗੁੱਸਾ –ਗੁਰਜੀਤ ਸਿੰਘ ਗੋਪਾਲਪੁਰੀ
ਪਟਿਆਲਾ, 10 ਸਤੰਬਰ – ਕਰਮਚਾਰੀਆਂ ਦੀ ਤਨਖ਼ਾਹ ਜਾਰੀ ਕਰਨ ਵਿੱਚ ਹੋ ਰਹੀ ਲਗਾਤਾਰ ਦੇਰੀ ਕਾਰਨ ਕਰਮਚਾਰੀਆਂ ਵਿੱਚ ਗੁੱਸਾ ਵਧ ਰਿਹਾ ਹੈ। ਅੱਜ ਤੱਕ ਵੀ ਤਨਖ਼ਾਹ ਖਾਤਿਆਂ ਵਿੱਚ ਨਾ ਆਉਣ ਕਾਰਨ ਕਰਮਚਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਹੇ ਹਨ।
ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁਲਾਜ਼ਮ ਆਗੂ ਗੁਰਜੀਤ ਸਿੰਘ ਗੋਪਾਲਪੁਰੀ ਨੇ ਇਸ ਲਾਪਰਵਾਹੀ ਲਈ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਦੀ ਕੜੀ ਨਿੰਦਾ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਮਹਿੰਗਾਈ ਅਤੇ ਘਰੇਲੂ ਜ਼ਿੰਮੇਵਾਰੀਆਂ ਪਹਿਲਾਂ ਹੀ ਕਰਮਚਾਰੀਆਂ ਉੱਤੇ ਭਾਰ ਬਣ ਚੁੱਕੀਆਂ ਹਨ, ਉਸ ਵੇਲੇ ਤਨਖ਼ਾਹ ਨਾ ਆਉਣਾ ਬਹੁਤ ਵੱਡੀ ਮੁਸ਼ਕਲ ਪੈਦਾ ਕਰ ਰਿਹਾ ਹੈ।ਨਾਲ ਹੀ ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਮੁਲਾਜ਼ਮ ਚੋਣਾਂ ਨਾ ਕਰਵਾਉਣਾ ਮੰਦਭਾਗਾ ਦੱਸਿਆ|
ਗੋਪਾਲਪੁਰੀ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਅਗਰ ਇੱਕ ਹਫ਼ਤੇ ਵਿੱਚ ਮੁਲਾਜ਼ਮ ਚੋਣਾਂ ਲਈ ਨੋਟੀਫਿਕੇਸ਼ਨ ਨਾ ਜਾਰੀ ਕੀਤਾ ਗਿਆ ਤਾਂ ਪੰਜਾਬ ਐੰਡ ਹਰਿਆਣਾ ਹਾਈਕੋਰਟ ਜਾਣਗੇ ਅਤੇ ਰਜਿਸਟਰਾਰ ਨੂੰ ਜਲਦੀ ਤਨਖ਼ਾਹ ਜਾਰੀ ਕਰਨ ਦੀ ਅਪੀਲ ਕੀਤੀ ਗਈ ਅਤੇ ਕਿਹਾ ਅਗਰ ਤੁਰੰਤ ਤਨਖਾਹਾਂ ਜਾਰੀ ਨਾ ਹੋਈਆਂ ਤਾਂ ਕਰਮਚਾਰੀ ਵੱਡੇ ਪੱਧਰ 'ਤੇ ਰੋਸ ਪ੍ਰਦਰਸ਼ਨ ਕਰਨ ਲਈ ਮਜਬੂਰ ਹੋਣਗੇ।
#Punjabiuniversity #nosalary #pup #employees

Comments
Post a Comment