AAP MLA ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ, 2013 ਦਲਿਤ ਮਹਿਲਾ ਛੇੜਛਾੜ ਮਾਮਲੇ ਵਿੱਚ ਅਦਾਲਤ ਦਾ ਵੱਡਾ ਫ਼ੈਸਲਾ, ਪੜੋ ਪੂਰੀ ਖਬਰ
AAP ਦੇ MLA ਮਨਜਿੰਦਰ ਸਿੰਘ ਲਾਲਪੁਰਾ ਨੂੰ 4 ਸਾਲ ਦੀ ਕੈਦ
2013 ਦੇ ਦਲਿਤ ਮਹਿਲਾ ਨਾਲ ਛੇੜਛਾੜ ਮਾਮਲੇ 'ਚ ਤਰਨ ਤਾਰਨ ਅਦਾਲਤ ਦਾ ਵੱਡਾ ਫ਼ੈਸਲਾ
ਤਰਨ ਤਾਰਨ – ਖਦੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ 2013 ਦੇ ਦਲਿਤ ਮਹਿਲਾ ਨਾਲ ਛੇੜਛਾੜ ਮਾਮਲੇ 'ਚ ਤਰਨ ਤਾਰਨ ਦੀ ਅਤਿ ਸੈਸ਼ਨਜ਼ ਅਦਾਲਤ ਵੱਲੋਂ 4 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ। ਜੱਜ ਪ੍ਰੇਮ ਕੁਮਾਰ ਨੇ ਸ਼ੁੱਕਰਵਾਰ ਨੂੰ ਇਹ ਫ਼ੈਸਲਾ ਸੁਣਾਇਆ।ਇਹ ਘਟਨਾ 3 ਮਾਰਚ 2013 ਦੀ ਹੈ, ਜਦੋਂ ਪੀੜਿਤਾ ਆਪਣੇ ਪਰਿਵਾਰ ਸਮੇਤ ਇੱਕ ਸ਼ਾਦੀ ਘਰ 'ਚ ਸਮਾਰੋਹ ਲਈ ਗਈ ਸੀ।ਉਸ ਵੇਲੇ ਲਾਲਪੁਰਾ ਟੈਕਸੀ ਚਲਾਉਂਦਾ ਸੀ।ਕੇਸ ਅਨੁਸਾਰ, ਲਾਲਪੁਰਾ ਸਮੇਤ ਕਈ ਲੋਕਾਂ ਨੇ ਪੀੜਿਤਾ ਨਾਲ ਛੇੜਛਾੜ ਕੀਤੀ ਤੇ ਪਰਿਵਾਰ ਨਾਲ ਵੀ ਹਮਲਾ ਕੀਤਾ।ਇਸ ਮਾਮਲੇ 'ਚ ਕੁੱਲ 12 ਲੋਕਾਂ ਨੂੰ ਦੋਸ਼ੀ ਠਹਿਰਾਇਆ ਗਿਆ ਸੀ।ਅਦਾਲਤ ਨੇ MLA ਮਨਜਿੰਦਰ ਸਿੰਘ ਲਾਲਪੁਰਾ ਸਮੇਤ ਕਈਆਂ ਨੂੰ 4 ਸਾਲ ਦੀ ਸਜ਼ਾ ਸੁਣਾਈ।ਕੁਝ ਦੋਸ਼ੀਆਂ ਨੂੰ ਵੱਖ-ਵੱਖ ਧਾਰਾਵਾਂ ਹੇਠ 1 ਸਾਲ ਦੀ ਸਜ਼ਾ ਵੀ ਮਿਲੀ।ਦੋਸ਼ੀਆਂ 'ਤੇ ਜੁਰਮਾਨੇ ਵੀ ਲਗਾਏ ਗਏ ਹਨ।
ਪੀੜਿਤਾ ਨੇ ਕਿਹਾ, “ਮੈਂ ਲੰਬੀ ਲੜਾਈ ਲੜੀ ਹੈ। ਅੱਜ ਅਦਾਲਤ ਵੱਲੋਂ ਨਿਆਂ ਮਿਲਿਆ ਹੈ।” ਆਮ ਆਦਮੀ ਪਾਰਟੀ ਨੇ ਕਿਹਾ ਕਿ ਇਹ ਘਟਨਾ ਉਸ ਸਮੇਂ ਦੀ ਹੈ ਜਦੋਂ ਲਾਲਪੁਰਾ MLA ਨਹੀਂ ਸੀ। ਪਾਰਟੀ ਨੇ ਕਾਨੂੰਨ 'ਤੇ ਭਰੋਸਾ ਜਤਾਇਆ ਤੇ ਕਿਹਾ ਕਿ ਅਦਾਲਤੀ ਫ਼ੈਸਲਾ ਸਭ ਲਈ ਸਪੱਸ਼ਟ ਹੈ।ਇਸ ਫ਼ੈਸਲੇ ਨੇ ਪੰਜਾਬ ਦੇ ਸਿਆਸੀ ਮਾਹੌਲ ਵਿੱਚ ਨਵੀਂ ਚਰਚਾ ਛੇੜ ਦਿੱਤੀ ਹੈ। ਵਿਰੋਧੀ ਧਿਰਾਂ ਵੱਲੋਂ AAP ਨੂੰ ਘੇਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਹਨ। ਲਾਲਪੁਰਾ ਹੁਣ ਕਾਨੂੰਨੀ ਰਾਹੀ ਅਪੀਲ ਕਰ ਸਕਦਾ ਹੈ, ਪਰ ਇਹ ਮਾਮਲਾ ਪੰਜਾਬ ਦੀ ਰਾਜਨੀਤੀ ਅਤੇ ਨਾਰੀ ਸੁਰੱਖਿਆ ਦੋਹਾਂ ਲਈ ਇਕ ਵੱਡਾ ਮੋੜ ਮੰਨਿਆ ਜਾ ਰਿਹਾ ਹੈ।
#ManjinderSinghLalpura #MLA #KhadoorSahib

Comments
Post a Comment