ਚੋਣਾਂ ਕਰਵਾਉਣਾ ਪਿੱਛਲੇ ਸੰਘ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਸਾਬਕਾ ਸੰਘ ਦੀ ਨਾਲਾਇਕੀ ਕਰਕੇ ਚੋਣਾਂ ਲੇਟ ਹੋ ਰਹੀਆਂ ਹਨ- ਗੋਪਾਲਪੁਰੀ
ਚੋਣਾਂ ਕਰਵਾਉਣਾ ਪਿੱਛਲੇ ਸੰਘ ਦੀ ਜ਼ਿੰਮੇਵਾਰੀ ਹੁੰਦੀ ਹੈ, ਪਰ ਸਾਬਕਾ ਸੰਘ ਦੀ ਨਾਲਾਇਕੀ ਕਰਕੇ ਚੋਣਾਂ ਲੇਟ ਹੋ ਰਹੀਆਂ ਹਨ- ਗੋਪਾਲਪੁਰੀ
ਪਟਿਆਲਾ, 16 ਅਕਤੂਬਰ (ਪੱਤਰ ਪੑੇਰਕ) :ਗੁਰਜੀਤ ਸਿੰਘ ਗੋਪਾਲਪੁਰੀ ਕਿਹਾ ਕਿ ਚੋਣਾਂ ਕਰਵਾਉਣ ਸਾਬਕਾ ਸੰਘ ਦੀ ਮੁੱਢਲੀ ਜਿੰਮੇਵਾਰੀ ਹੁੰਦੀ ਹੈ ਕਿ ਚੋਣਾਂ ਸਮੇਂ ਸਿਰ ਕਰਵਾਈਆਂ ਜਾਣ,ਪਰ ਸਾਬਕਾ ਸੰਘ ਨੂੰ ਆਪਣੀ ਹਾਰ ਨਜ਼ਰ ਆ ਰਹੀ ਹੈ ਇਸ ਕਰਕੇ ਸਾਬਕਾ ਸੰਘ ਆਪਣੀ ਜਿੰਮੇਵਾਰੀ ਤੋ ਭੱਜ ਰਿਹਾ ਹੈ| ਨਾਲ ਹੀ ਅੱਜ ਗੋਪਾਲਪੁਰੀ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਯੂਨੀਵਰਸਿਟੀ ਕਰਮਚਾਰੀਆਂ ਦੀ ਯੂਨੀਅਨ ਦੀ ਚੋਣ ਜਲਦੀ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਪਿਛਲੇ 10 ਮਹੀਨਿਆਂ ਤੋਂ ਚੋਣ ਨਹੀਂ ਹੋਈ, ਜਿਸ ਕਾਰਨ ਕਰਮਚਾਰੀਆਂ ਦੇ ਕਈ ਮਹੱਤਵਪੂਰਨ ਮਸਲੇ ਰੁਕੇ ਪਏ ਹਨ।
ਗੋਪਾਲਪੁਰੀ ਨੇ ਕਿਹਾ ਕਿ ਜੇ ਚੋਣਾਂ ਹੁਣ ਕਰਵਾਈਆਂ ਜਾਣੀਆਂ ਹੀ ਹਨ ਤਾਂ ਉਹਨਾਂ ਨੂੰ ਤੁਰੰਤ ਕਰਵਾਇਆ ਜਾਵੇ, ਤਾਂ ਜੋ ਨਵੀਂ ਯੂਨੀਅਨ ਬਣ ਸਕੇ ਤੇ ਕਰਮਚਾਰੀਆਂ ਦੇ ਹਿੱਤਾਂ ਦੀ ਪਾਸਦਾਰੀ ਲਈ ਕੰਮ ਸ਼ੁਰੂ ਹੋ ਸਕੇ।
ਉਨ੍ਹਾਂ ਕਿਹਾ ਕਿ ਚੋਣਾਂ ਵਿੱਚ ਹੋ ਰਹੀ ਦੇਰੀ ਕਰਮਚਾਰੀਆਂ ਲਈ ਨਿਰਾਸ਼ਾਜਨਕ ਹੈ ਅਤੇ ਇਸ ਨਾਲ ਪ੍ਰਸ਼ਾਸਨਕ ਕੰਮ ਵੀ ਪ੍ਰਭਾਵਿਤ ਹੋ ਰਹੇ ਹਨ। ਉਨ੍ਹਾਂ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਕਰਮਚਾਰੀਆਂ ਦੀਆਂ ਸਮੱਸਿਆਵਾਂ ਨੂੰ ਦੇਖਦਿਆਂ ਚੋਣ ਦੀ ਤਾਰੀਖ ਤੁਰੰਤ ਘੋਸ਼ਿਤ ਕੀਤੀ ਜਾਵੇ ਤਾਂ ਜੋ ਸਿਸਟਮ ਦੁਬਾਰਾ ਪੂਰੀ ਤਰ੍ਹਾਂ ਚੱਲ ਸਕੇ।ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਸੈਣੀ, ਸ਼ਰਨਦੀਪ ਕੌਰ,ਹਰਨੇਕ ਸਿੰਘ ਗੋਲਡੀ, ਮੰਜੂ ਵਰਮਾ, ਸਜੀਵ ਕੁਮਾਰ, ਗੁਰਧਿਆਨ ਸਿੰਘ, ਬਹਾਦਰ ਸਿੰਘ ,ਸ਼ਿਵ ਸਰਜਨ, ਵਿਸ਼ੇਸ਼ ਤੌਰ ਤੇ ਹਾਜ਼ਰ ਸਨ |
Comments
Post a Comment