ਭੈਣਾਂ ਦਾ ਪਵਿੱਤਰ ਤਿਉਹਾਰ ਹੋਣ ਤੇ ਵੀ ਤਨਖਾਹਾਂ ਨਾ ਮਿਲਣਾ ਯੂਨੀਵਰਸਿਟੀ ਪ੍ਰਸ਼ਾਸਨ ਲਈ ਮੰਦਭਾਗਾ - ਸ਼ਰਨਦੀਪ ਕੌਰ
ਭੈਣਾਂ ਦਾ ਪਵਿੱਤਰ ਤਿਉਹਾਰ ਹੋਣ ਤੇ ਵੀ ਤਨਖਾਹਾਂ ਨਾ ਮਿਲਣਾ ਯੂਨੀਵਰਸਿਟੀ ਪ੍ਰਸ਼ਾਸਨ ਲਈ ਮੰਦਭਾਗਾ - ਸ਼ਰਨਦੀਪ ਕੌਰ
ਬੁੱਧਵਾਰ ਨੂੰ ਯੂਨੀਅਨ ਚੋਣਾਂ ਲਈ ਈਫਾ ਪਾਰਟੀ ਕਰੇਗੀ ਮੈਨੀਫੈਸਟੋ ਜਾਰੀ -ਜਗਤਾਰ ਸਿੰਘ ਸੈਣੀ
ਮੁਲਾਜ਼ਮਾਂ ਨੂੰ ਅਪੀਲ ਹੈ ਕਿ ਇਕ ਵਾਰ ਗੋਪਾਲਪੁਰੀ ਅਤੇ ਪੂਰੀ ਟੀਮ ਨੂੰ ਵੋਟਾਂ ਪਾ ਕੇ ਮੁਲਾਜ਼ਮਾਂ ਦੀ ਸੇਵਾ ਕਰਨ ਦਾ ਮੌਕਾ ਦਿਉ - ਸਜੀਵ ਕੁਮਾਰ, ਸ਼ਿਵ ਸਰਜਨ, ਚਮਕੌਰ ਸਿੰਘ
ਪਟਿਆਲਾ, 10 ਅਕਤੂਬਰ (ਪੱਤਰ ਪ੍ਰੇਰਕ):ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕਰਮਚਾਰੀਆਂ ਲਈ ਕਰਵਾ ਚੌਥ ਦਾ ਦਿਨ ਵੀ ਉਦਾਸੀ ਲੈ ਕੇ ਆਇਆ ਹੈ। ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਅਜੇ ਤੱਕ ਵੀ ਕਰਮਚਾਰੀਆਂ ਨੂੰ ਤਨਖ਼ਾਹ ਜਾਰੀ ਨਹੀਂ ਕੀਤੀ ਗਈ। ਇਸ ਗੰਭੀਰ ਮਾਮਲੇ ‘ਤੇ EFA ਪਾਰਟੀ ਨੇ 1 ਅਕਤੂਬਰ ਤੋਂ ਯੂਨੀਵਰਸਿਟੀ ਵਿਖੇ ਲਗਾਤਾਰ ਧਰਨਾ ਸ਼ੁਰੂ ਕੀਤਾ ਹੋਇਆ ਹੈ ਜੋ ਅੱਜ ਤੱਕ ਜਾਰੀ ਹੈ। ਈਫਾ ਪਾਰਟੀ ਦੇ ਪ੍ਰਧਾਨ ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ—ਜਦੋਂ ਪੰਜਾਬੀ ਯੂਨੀਵਰਸਿਟੀ ਦੇ ਕਰਮਚਾਰੀ ਆਪਣੀ ਘਰ ਦੀਆਂ ਜ਼ਿੰਮੇਵਾਰੀਆਂ ਨਹੀਂ ਨਿਭਾ ਸਕਦੇ, ਤਦ ਪ੍ਰਸ਼ਾਸਨ ਦਾ ਚੁੱਪ ਰਹਿਣਾ ਸ਼ਰਮਨਾਕ ਹੈ। ਕਰਵਾ ਚੌਥ ਵਰਗੇ ਤਿਉਹਾਰ ‘ਤੇ ਵੀ ਕਰਮਚਾਰੀਆਂ ਦੀ ਤਨਖ਼ਾਹ ਨਾ ਮਿਲਣਾ ਇਕ ਸੰਵੇਦਨਹੀਣਤਾ ਦਾ ਸਬੂਤ ਹੈ।”ਗੋਪਾਲਪੁਰੀ ਨੇ ਕਿਹਾ ਕਿ ਯੂਨੀਵਰਸਿਟੀ ਪ੍ਰਸ਼ਾਸਨ ਦੀ ਲਾਪਰਵਾਹੀ ਕਰਮਚਾਰੀਆਂ ਨੂੰ ਆਰਥਿਕ ਤੌਰ ‘ਤੇ ਤਬਾਹ ਕਰ ਰਹੀ ਹੈ। ਈਫਾ ਪਾਰਟੀ ਨੇ ਸਾਫ਼ ਕੀਤਾ ਹੈ ਕਿ ਜਦ ਤੱਕ ਤਨਖ਼ਾਹ ਜਾਰੀ ਨਹੀਂ ਕੀਤੀ ਜਾਂਦੀ, ਧਰਨਾ ਜਾਰੀ ਰਹੇਗਾ ਅਤੇ ਜ਼ਰੂਰਤ ਪਈ ਤਾਂ ਇਹ ਅੰਦੋਲਨ ਹੋਰ ਵੱਡਾ ਰੂਪ ਲਏਗਾ।
ਇਸ ਦੇ ਨਾਲ ਹੀ, ਈਫਾ ਪਾਰਟੀ ਨੇ ਵੱਡਾ ਐਲਾਨ ਕੀਤਾ ਹੈ ਕਿ ਉਹ ਯੂਨੀਅਨ ਚੋਣਾਂ 2025 ਲਈ ਆਪਣਾ ਮੈਨੀਫੈਸਟੋ (ਗੋਪਾਲਪੁਰੀ ਦੀ ਜੁਬਾਨ) ਵੀਰਵਾਰ, 16 ਅਕਤੂਬਰ 2025 ਨੂੰ ਜਾਰੀ ਕਰੇਗੀ।ਜਾਣਕਾਰੀ ਅਨੁਸਾਰ, ਇਸ ਮੈਨੀਫੈਸਟੋ ਵਿੱਚ ਕਰਮਚਾਰੀਆਂ ਨਾਲ ਜੁੜੇ ਹਰ ਮੁੱਦੇ ‘ਤੇ ਵਿਸਥਾਰ ਨਾਲ ਗੱਲ ਕੀਤੀ ਜਾਵੇਗੀ। ਹਰ ਬਿੰਦੂ ‘ਤੇ ਪਹਿਲਾਂ ਮੈਦਾਨੀ ਕੰਮ ਕਰਕੇ ਹੀ ਉਸ ਨੂੰ ਜਨਤਾ ਸਾਹਮਣੇ ਰੱਖਿਆ ਜਾਵੇਗਾ, ਤਾਂ ਜੋ ਕਰਮਚਾਰੀਆਂ ਨੂੰ ਹਕੀਕਤ ‘ਤੇ ਆਧਾਰਿਤ ਦਿਸ਼ਾ ਮਿਲ ਸਕੇ।
ਇਸੇ ਦੌਰਾਨ, ਈਫਾ ਪਾਰਟੀ ਵੱਲੋਂ ਪੰਜਾਬੀ ਯੂਨੀਵਰਸਿਟੀ ਕਰਮਚਾਰੀ ਯੂਨੀਅਨ ਚੋਣਾਂ 2025 ਲਈ ਆਪਣੀ ਪੂਰੀ ਟੀਮ ਦਾ ਐਲਾਨ ਵੀ ਜਲਦ ਅਤੇ ਸਭ ਤੋਂ ਪਹਿਲਾਂ ਕੀਤਾ ਜਾਵੇਗਾ।ਗੁਰਜੀਤ ਸਿੰਘ ਗੋਪਾਲਪੁਰੀ ਨੇ ਕਿਹਾ ਕਿ— “ਈਫਾ ਪਾਰਟੀ ਸਿਰਫ਼ ਮੈਨੀਫੈਸਟੋ ਜਾਰੀ ਕਰਨ ਵਾਲੀ ਪਾਰਟੀ ਨਹੀਂ, ਸਗੋਂ ਇਹ ਕਰਮਚਾਰੀਆਂ ਨਾਲ ਸੱਚੇ ਵਾਅਦੇ ਕਰਨ ਵਾਲੀ ਪਾਰਟੀ ਹੈ। ਮੇਰੀ ਜ਼ੁਬਾਨ ਤੇ ਮੇਰਾ ਕੰਮ ਦੋਵੇਂ ਇਕੋ ਹਨ, ਅਤੇ ਇਸ ਵਾਰ ਕਰਮਚਾਰੀ ਸਿਰਫ਼ ਬੋਲ ਨਹੀਂ, ਮੇਰੇ ਬਿਨਾ ਕਿਸੇ ਪਾਵਰ ਦੇ ਮੁਲਾਜ਼ਮਾਂ ਲਈ ਹੁਣ ਤੱਕ ਕੀਤੇ ਕੰਮ ਦੇਖਣਗੇ। ਉਨ੍ਹਾਂ ਨੇ ਕਿਹਾ ਕਿ ਮੈਨੀਫੈਸਟੋ ਕਰਮਚਾਰੀਆਂ ਦੀਆਂ ਉਮੀਦਾਂ ਅਤੇ ਸਮੱਸਿਆਵਾਂ ਦਾ ਹਕੀਕਤੀ ਹੱਲ ਹੋਵੇਗਾ, ਨਾ ਕਿ ਰਿਵਾਇਤੀ ਚੋਣਾਵੀ ਵਾਅਦੇ।ਜਗਤਾਰ ਸਿੰਘ ਸੈਣੀ ਅਤੇ ਸ਼ਰਨਦੀਪ ਕੌਰ ਨੇ ਕਿਹਾ ਕਿ ਈਫਾ ਪਾਰਟੀ ਸਿਰਫ਼ ਬੋਲਾਂ ਦੀ ਨਹੀਂ, ਕੰਮ ਦੀ ਪਾਰਟੀ ਹੈ। ਕਰਮਚਾਰੀਆਂ ਲਈ ਲੜਾਈ ਹਰ ਹਾਲਤ ਵਿੱਚ ਜਾਰੀ ਰਹੇਗੀ, ਚਾਹੇ ਪ੍ਰਸ਼ਾਸਨ ਕਿੰਨਾ ਵੀ ਦਬਾਅ ਬਣਾਵੇ।
ਇਸ ਸਮੇਂ ਹੋਰਨਾਂ ਤੋਂ ਇਲਾਵਾ ਜਗਤਾਰ ਸਿੰਘ ਸੈਣੀ, ਸ਼ਰਨਦੀਪ ਕੌਰ,ਹਰਨੇਕ ਸਿੰਘ ਗੋਲਡੀ, ਮੰਜੂ ਵਰਮਾ, ਸਜੀਵ ਕੁਮਾਰ, ਗੁਰਧਿਆਨ ਸਿੰਘ, ਬਹਾਦਰ ਸਿੰਘ ਸ਼ਿਵ ਸਰਜਨ, ਵੀ ਵਿਸ਼ੇਸ਼ ਤੌਰ ਤੇ ਧਰਨੇ ਵਿੱਚ ਸ਼ਾਮਿਲ ਹੋਏ|
#punjabiuniversity #employees #nosalary #strike #darna

Comments
Post a Comment